Thu,Jul 16,2020 | 09:39:06pm
HEADLINES:

ਨੌਕਰੀ ਆਧਾਰਿਤ ਕੋਰਸ ਹੈ ਸੈਨ, ਗੂਗਲ ਤੇ ਐਪਲ 'ਚ ਵੀ ਹੈ ਇਸਦੀ ਮੰਗ

ਅੱਜ ਦੇ ਨੌਜਵਾਨ ਪੜ੍ਹਾਈ ਦੇ ਨਾਲ ਕਮਾਈ ਵੀ ਕਰਨਾ ਚਾਹੁੰਦੇ ਹਨ। ਅਜਿਹੇ ਵਿੱਚ ਕਈ ਉਸ ਤਰ੍ਹਾਂ ਦੇ ਕੋਰਸਾਂ ਦੀ ਮੰਗ ਵਧੀ ਹੈ, ਜੋ ਕਿ ਨੌਕਰੀ ਦੇ ਨਜ਼ਰੀਏ ਨਾਲ ਡਿਜ਼ਾਈਨ ਕੀਤੇ ਗਏ ਹਨ। ਇਨ੍ਹਾਂ 'ਚੋਂ ਇੱਕ ਹੈ ਸਟੋਰੇਜ ਏਰੀਆ ਨੈੱਟਵਰਕ (ਸੈਨ)। ਗੂਗਲ, ਐਪਲ ਤੇ ਆਈਬੀਐੱਸ ਵਰਗੀਆਂ ਕੰਪਨੀਆਂ ਵਿੱਚ ਸੈਨ ਮਸ਼ੀਨਾਂ ਕੰਮ ਕਰਦੀਆਂ ਹਨ, ਤਾਂਕਿ ਉਨ੍ਹਾਂ ਦੇ ਡਾਟਾ ਤੇ ਆਈਟੀ ਸਿਸਟਮ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇ। ਇਨ੍ਹਾਂ ਮਸ਼ੀਨਾਂ ਤੋਂ ਹੀ ਕਲਾਊਡ ਦਾ ਜਨਮ ਹੁੰਦਾ ਹੈ।

ਕਲਾਊਡ ਇੱਕ ਪ੍ਰੋਸੈਸ ਹੈ, ਜਿੱਥੇ ਸਾਫਟਵੇਅਰ ਦੇ ਨਾਲ ਡਾਟਾ ਕੰਟਰੋਲ ਅਤੇ ਮੈਨੇਜ ਕੀਤਾ ਜਾਂਦਾ ਹੈ। ਸੈਨ ਕੋਰਸ ਅਲੱਗ-ਅਲੱਗ ਸੰਸਥਾਨਾਂ ਵਿੱਚ 18 ਮਹੀਨੇ ਤੋਂ ਲੈ ਕੇ 2 ਸਾਲ ਤੱਕ ਕਰਵਾਇਆ ਜਾਂਦਾ ਹੈ। ਕੋਰਸ ਦੇ ਸ਼ੁਰੂਆਤੀ 8 ਤੋਂ 10 ਮਹੀਨਿਆਂ ਤੱਕ ਥਿਓਰੀ ਤੇ ਪ੍ਰੈਕਟੀਕਲ ਕਰਵਾਏ ਜਾਂਦੇ ਹਨ। ਇਸ ਤੋਂ ਬਾਅਦ ਸਬੰਧਤ ਕੰਪਨੀਆਂ 'ਚ ਇੰਟਰਨਸ਼ਿਪ ਕਰਵਾਈ ਜਾਂਦੀ ਹੈ।

ਇਹ ਕੋਰਸ 12ਵੀਂ ਜਾਂ ਬੀਏ/ਬੀਐੱਡ/ਬੀਟੈਕ ਦੇ ਵਿਦਿਆਰਥੀ ਸਿੱਧੇ ਕਰ ਸਕਦੇ ਹਨ। ਹਾਲਾਂਕਿ 12ਵੀਂ ਦੇ ਵਿਦਿਆਰਥੀਆਂ ਨੂੰ 1 ਤੋਂ 2 ਮਹੀਨੇ ਦਾ ਫਾਉਂਡੇਸ਼ਨ ਕੋਰਸ ਕਰਾਇਆ ਜਾਂਦਾ ਹੈ, ਜਿਸ ਵਿੱਚ ਉਹ ਤਕਨੀਕ ਤੋਂ ਜਾਣੂ ਹੁੰਦੇ ਹਨ। ਫਿਰ ਅੱਗੇ ਦੀ ਪੜ੍ਹਾਈ ਕਰਦੇ ਹਨ। ਸੈਨ ਮਸ਼ੀਨ ਵਿੱਚ ਟ੍ਰੇਨਿੰਗ ਨਾਲ ਹੀ ਕਲਾਊਡ ਸਰਵਿਸ ਸੰਭਵ ਹੋ ਸਕਦੀ ਹੈ। ਇਸ ਕੋਰਸ ਵਿੱਚ ਬੇਸਿਕ ਰੋਬੋਟਿਕਸ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

Comments

Leave a Reply


Latest News