Thu,Jul 16,2020 | 09:28:32pm
HEADLINES:

ਦੇਸ਼ ਦੀ ਹਰ ਦੂਜੀ ਮਹਿਲਾ ਵਿੱਚ ਖੂਨ ਦੀ ਕਮੀ

ਭਾਰਤ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 69 ਫੀਸਦੀ ਮੌਤਾਂ ਦਾ ਕਾਰਨ ਕੁਪੋਸ਼ਣ ਹੈ। ਯੂਨੀਸੇਫ ਦੀ 16 ਅਕਤੂਬਰ ਨੂੰ ਜਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਦੇ ਪੋਸ਼ਣ 'ਤੇ ਯੂਨੀਸੇਫ ਨੇ 20 ਸਾਲ ਪਹਿਲਾਂ ਇਸ ਤਰ੍ਹਾਂ ਦੀ ਰਿਪੋਰਟ ਜਾਰੀ ਕੀਤੀ ਸੀ। ਆਪਣੀ ਰਿਪੋਰਟ ਦ ਸਟੇਟ ਆਫ ਵਰਲਡ ਚਿਲਡ੍ਰਨ 2019 ਵਿੱਚ ਯੂਨੀਸੇਫ ਨੇ ਕਿਹਾ ਕਿ ਇਸ ਉਮਰ ਵਰਗ ਵਿੱਚ ਹਰ ਦੂਜਾ ਬੱਚਾ ਕਿਸੇ ਨਾ ਕਿਸੇ ਰੂਪ ਵਿੱਚ ਕੁਪੋਸ਼ਣ ਤੋਂ ਪੀੜਤ ਹੈ।
 
ਇਸ ਵਿੱਚ ਬੱਚਿਆਂ ਦਾ ਵਿਕਾਸ ਪ੍ਰਭਾਵਿਤ ਹੋਣ ਦੇ 35 ਫੀਸਦੀ ਮਾਮਲੇ, ਕਮਜ਼ੋਰੀ ਦੇ 17 ਫੀਸਦੀ ਅਤੇ ਵਜ਼ਨ ਜ਼ਿਆਦਾ ਹੋਣ ਦੇ 2 ਫੀਸਦੀ ਮਾਮਲੇ ਹਨ। ਸਿਰਫ 42 ਫੀਸਦੀ ਬੱਚਿਆਂ (6 ਤੋਂ 23 ਮਹੀਨੇ ਉਮਰ ਵਰਗ ਵਿੱਚ) ਨੂੰ ਜ਼ਰੂਰੀ ਅੰਤਰਾਲ ਵਿੱਚ ਭੋਜਨ ਦਿੱਤਾ ਜਾਂਦਾ ਹੈ। 21 ਫੀਸਦੀ ਬੱਚਿਆਂ ਨੂੰ ਸਹੀ ਰੂਪ ਵਿੱਚ ਅਲੱਗ-ਅਲੱਗ ਭੋਜਨ ਮਿਲਦਾ ਹੈ। ਰਿਪੋਰਟ ਵਿੱਚ ਭਾਰਤੀ ਮਹਿਲਾਵਾਂ ਦੀ ਸਿਹਤ ਬਾਰੇ ਕਿਹਾ ਗਿਆ ਹੈ ਕਿ ਹਰ ਦੂਜੀ ਮਹਿਲਾ ਵਿੱਚ ਖੂਨ ਦੀ ਕਮੀ ਹੈ।
 
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਖੂਨ ਦੀ ਕਮੀ ਸਭ ਤੋਂ ਜ਼ਿਆਦਾ ਹੈ। ਭਾਰਤੀ ਬੱਚਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ, ਕਿਡਨੀ ਰੋਗ ਅਤੇ ਡਾਇਬਿਟੀਜ਼ ਵਰਗੇ ਵੱਡੀ ਉਮਰ ਦੇ ਲੋਕਾਂ ਵਾਲੇ ਰੋਗ ਵੀ ਦੇਖੇ ਜਾ ਰਹੇ ਹਨ। 5 ਸਾਲ ਤੋਂ ਘੱਟ ਉਮਰ ਦੇ ਹਰ ਪੰਜਵੇਂ ਬੱਚੇ ਵਿੱਚ ਬਿਟਾਮਿਨ ਏ ਦੀ ਕਮੀ ਹੈ, ਹਰ ਤੀਜੇ ਬੱਚੇ ਵਿੱਚੋਂ ਇੱਕ ਨੂੰ ਬਿਟਾਮਿਨ ਬੀ 12 ਦੀ ਕਮੀ ਹੈ ਅਤੇ ਹਰ 5 ਵਿੱਚੋਂ 2 ਬੱਚੇ ਖੂਨ ਦੀ ਕਮੀ ਤੋਂ ਪੀੜਤ ਹਨ।

 

 

Comments

Leave a Reply


Latest News