Tue,Feb 25,2020 | 01:40:00pm
HEADLINES:

ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ

ਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1918 ਨੂੰ ਮਵੈਜ਼ੋ, ਦੱਖਣ ਅਫਰੀਕੀ ਸੰਘ ਵਿੱਚ ਹੋਇਆ। ਰੰਗ ਭੇਦਭਾਵ ਖਿਲਾਫ ਅੰਦੋਲਨ ਚਲਾਉਣ ਵਾਲੇ ਮੰਡੇਲਾ ਦੱਖਣ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਬਣੇ ਸਨ। ਨੈਲਸਨ ਮੰਡੇਲਾ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ :

-ਮੈਂ ਜਾਤੀਵਾਦ ਨਾਲ ਬਹੁਤ ਨਫਰਤ ਕਰਦਾ ਹਾਂ, ਮੈਨੂੰ ਇਹ ਜ਼ੁਲਮ ਲਗਦੀ ਹੈ, ਫਿਰ ਚਾਹੇ ਉਹ ਕਾਲੇ ਵਿਅਕਤੀ ਨਾਲ ਹੋਵੇ ਜਾਂ ਫਿਰ ਗੋਰੇ ਵਿਅਕਤੀ ਨਾਲ।

-ਇੱਕ ਚੰਗਾ ਦਿਮਾਗ ਅਤੇ ਇੱਕ ਚੰਗਾ ਦਿਲ ਹਮੇਸ਼ਾ ਤੋਂ ਇੱਕ ਜੇਤੂ ਜੋੜੀ ਰਹੀ ਹੈ।

-ਜਦੋਂ ਤੁਸੀਂ ਜਿੱਤ ਦਾ ਜਸ਼ਨ ਮਨਾਉਂਦੇ ਹੋ ਅਤੇ ਜਦੋਂ ਕਦੇ ਚੰਗੀਆਂ ਗੱਲਾਂ ਹੁੰਦੀਆਂ ਹਨ, ਉਦੋਂ ਤੁਹਾਨੂੰ ਦੂਜਿਆਂ ਨੂੰ ਅੱਗੇ ਰੱਖ ਕੇ ਪਿੱਛਿਓਂ ਅਗਵਾਈ ਕਰਨੀ ਚਾਹੀਦੀ ਹੈ।

-ਬਹਾਦਰ ਵਿਅਕਤੀ ਉਹ ਨਹੀਂ ਹੈ, ਜੋ ਡਰ ਨੂੰ ਮਹਿਸੂਸ ਨਹੀਂ ਕਰਦਾ, ਸਗੋਂ ਉਹ ਹੈ, ਜੋ ਉਸ ਡਰ ਨੂੰ ਵੀ ਜਿੱਤ ਲਵੇ।

-ਆਜ਼ਾਦ ਹੋਣਾ ਆਪਣੀ ਜੰਜ਼ੀਰ ਨੂੰ ਉਤਾਰ ਦੇਣਾ ਸਿਰਫ ਨਹੀਂ ਹੈ, ਸਗੋਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਊਣਾ ਹੈ ਕਿ ਦੂਜਿਆਂ ਦਾ ਸਨਮਾਨ ਅਤੇ ਆਜ਼ਾਦੀ ਵਧੇ।

-ਜੇਕਰ ਤੁਹਾਨੂੰ ਕੋਈ ਬਿਮਾਰੀ ਹੋ ਜਾਵੇ ਤਾਂ ਤੁਸੀਂ ਬੈਠ ਕੇ ਮੂਰਖ ਵਾਂਗ ਉਦਾਸ ਨਾ ਹੋ ਜਾਓ। ਜ਼ਿੰਦਗੀ ਦਾ ਭਰਪੂਰ ਆਨੰਦ ਲਓ ਤੇ ਬਿਮਾਰੀ ਨੂੰ ਚੁਣੌਤੀ ਦਿਓ।

-ਕੋਈ ਵੀ ਦੇਸ਼ ਅਸਲ ਵਿੱਚ ਉਦੋਂ ਤੱਕ ਵਿਕਸਿਤ ਨਹੀਂ ਹੋ ਸਕਦਾ, ਜਦੋਂ ਤੱਕ ਉਸਦੇ ਸਾਰੇ ਨਾਗਰਿਕ ਸਿੱਖਿਅਤ ਨਹੀਂ ਹੋ ਜਾਂਦੇ।

-ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨਾਲ ਤੁਸੀਂ ਦੁਨੀਆਂ ਨੂੰ ਬਦਲ ਸਕਦੇ ਹੋ।

-ਹਿੰਮਤੀ ਲੋਕ ਸ਼ਾਂਤੀ ਲਈ ਮਾਫ ਕਰਨ ਤੋਂ ਵੀ ਘਬਰਾਉਂਦੇ ਨਹੀਂ ਹਨ।

Comments

Leave a Reply


Latest News