Sun,Nov 17,2019 | 09:22:50pm
HEADLINES:

ਐੱਫਸੀਆਈ ਨੇ 330 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਨੇ ਮੈਨੇਜਰ ਦੀਆਂ ਪੋਸਟਾਂ 'ਤੇ ਭਰਤੀ ਲਈ ਖੇਤਰ ਮੁਤਾਬਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀਆਂ ਦੇਸ਼ ਭਰ ਵਿੱਚ ਫੈਲੇ ਐੱਫਸੀਆਈ ਦੇ ਡਿਪੋ ਅਤੇ ਦਫਤਰਾਂ ਲਈ ਹਨ। ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਉਮੀਦਵਾਰ 27 ਅਕਤੂਬਰ 2019 ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਫੀਸ ਕ੍ਰੈਡਿਟ-ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਜਮ੍ਹਾਂ ਕੀਤੀ ਜਾ ਸਕਦੀ ਹੈ। ਐੱਫਸੀਆਈ ਮੈਨੇਜਰ ਦੀਆਂ 330 ਪੋਸਟਾਂ ਨੂੰ ਭਰਨ ਲਈ ਇਹ ਭਰਤੀ ਮੁਹਿਮ ਚਲਾ ਰਿਹਾ ਹੈ। ਧਿਆਨ ਰਹੇ ਕਿ ਇਹ ਨੌਕਰੀਆਂ ਕੱਚੀਆਂ ਹਨ।

ਬਿਨਾਂ ਸੂਚਨਾ ਦਿੱਤੇ ਹੋਏ ਐੱਫਸੀਆਈ ਨੌਕਰੀਆਂ ਦੀ ਗਿਣਤੀ ਨੂੰ ਘਟਾ ਜਾਂ ਵਧਾ ਸਕਦਾ ਹੈ। ਉਂਜ ਤਾਂ ਹਰ ਪੋਸਟ ਲਈ ਘੱਟੋ ਘੱਟ ਉਮਰ ਸੀਮਾ 18 ਸਾਲ ਹੈ। ਅਲੱਗ-ਅਲੱਗ ਕੈਟੇਗਰੀ ਲਈ ਉਮਰ ਸੀਮਾ ਅਲੱਗ-ਅਲੱਗ ਹੈ। ਇਸਦੇ ਲਈ ਉਮੀਦਵਾਰ ਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰਨਾ ਹੋਵੇਗਾ। ਜਨਰਲ ਜਾਂ ਓਬੀਸੀ ਦੇ ਉਮੀਦਵਾਰਾਂ ਨੂੰ 800 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਐੱਸਸੀ, ਐੱਸਟੀ, ਪੀਡਬਲਯੂਡੀ ਅਤੇ ਮਹਿਲਾ ਉਮੀਦਵਾਰਾਂ ਨੂੰ ਅਪਲਾਈ ਕਰਨ ਦੀ ਫੀਸ ਨਹੀਂ ਦੇਣੀ ਹੋਵੇਗੀ।  

(ਐੱਨਬੀਟੀ)

Comments

Leave a Reply


Latest News