Tue,Feb 25,2020 | 03:31:46pm
HEADLINES:

ਰੇਲਵੇ 'ਚ ਭਰਤੀ ਹੋਣ ਦਾ ਮੌਕਾ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

ਰੇਲ ਵ੍ਹੀਲ ਫੈਕਟਰੀ, ਭਾਰਤੀ ਰੇਲ ਮੰਤਰਾਲੇ ਨੇ ਅਪ੍ਰੈਂਟਿਸ ਵੈਕੰਸੀਜ਼ ਦੀ ਰਿਕਰੂਟਮੈਂਟ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ, ਕੁੱਲ ਪੋਸਟਾਂ 192 ਹੋਣਗੀਆਂ। ਇਨ੍ਹਾਂ ਪੋਸਟਾਂ ਲਈ ਸਿੱਖਿਅਕ ਯੋਗਤਾ 10ਵੀਂ ਪਾਸ ਰੱਖੀ ਗਈ ਹੈ। 10ਵੀਂ ਘੱਟੋ ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਹੋਣੀ ਚਾਹੀਦੀ ਹੈ।

ਇਸਦੇ ਨਾਲ ਹੀ ਉਮੀਦਵਾਰ ਕੋਲ ਸਬੰਧਤ ਟ੍ਰੇਡ ਵਿੱਚ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਨ੍ਹਾਂ ਪੋਸਟਾਂ ਲਈ ਘੱਟੋ ਘੱਟ ਉਮਰ 15 ਸਾਲ, ਜਦਕਿ ਵੱਧ ਤੋਂ ਵੱਧ ਉਮਰ 24 ਸਾਲ ਤੈਅ ਕੀਤੀ ਗਈ ਹੈ। ਉਮਰ ਵਿੱਚ ਛੋਟ ਨਿਯਮਾਂ ਮੁਤਾਬਕ ਹੋਵੇਗੀ। ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 15 ਨਵੰਬਰ 2019 ਹੋਵੇਗੀ।

ਚੁਣੇ ਗਏ ਉਮੀਦਵਾਰਾਂ ਦੀ ਲਿਸਟ 16 ਦਸੰਬਰ 2019 ਤੱਕ ਜਾਰੀ ਹੋਵੇਗੀ। ਟ੍ਰੇਨਿੰਗ 2 ਫਰਵਰੀ 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਉਮੀਦਵਾਰ ਨੂੰ 100 ਰੁਪਏ ਫੀਸ ਦੇਣੀ ਹੋਵੇਗੀ। ਇੰਡੀਅਨ ਪੋਸਟਲ ਆਰਡਰ ਜਾਂ ਡਿਮਾਂਡ ਡ੍ਰਾਫਟ ਨਾਲ ਫੀਸ ਦਿੱਤੀ ਜਾ ਸਕੇਗੀ। ਵਧੇਰੇ ਜਾਣਕਾਰੀ ਲਈ ਵੈੱਬਸਾਈਟ www.rwf.indianrailways.gov.in 'ਤੇ ਜਾ ਕੇ ਦੇਖਿਆ ਜਾ ਸਕਦਾ ਹੈ।

Comments

Leave a Reply


Latest News