Sun,Nov 17,2019 | 09:01:10pm
HEADLINES:

ਐੱਸਬੀਆਈ ਨੇ ਕੱਢੀਆਂ ਨੌਕਰੀਆਂ, 6 ਨਵੰਬਰ ਤੱਕ ਅਪਲਾਈ ਕੀਤਾ ਜਾ ਸਕਦੈ

ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਸਪੈਸ਼ਲਿਸਟ ਕਾਡਰ ਆਫੀਸਰਸ ਦੀ ਪੋਸਟ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਜਿਹੜੇ ਉਮੀਦਵਾਰ ਇਨ੍ਹਾਂ ਪੋਸਟਾਂ ਦੇ ਯੋਗ ਹਨ, ਉਹ ਐੱਸਬੀਆਈ ਸਪੈਸ਼ਲਿਸਟ ਕਾਡਰ ਆਫੀਸਰ ਰਿਕਰੂਟਮੈਂਟ 2019 ਦੀ ਪੋਸਟ ਲਈ ਆਨਲਾਈਨ ਆਫੀਸ਼ੀਅਲ ਵੈੱਬਸਾਈਟ sbi.co.in 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ 6 ਨਵੰਬਰ 2019 ਹੈ।

ਜਨਰਲ, ਓਬੀਸੀ ਅਤੇ ਈਡਬਲਯੂਐੱਸ ਕੈਟੇਗਰੀ ਦੇ ਉਮੀਦਵਾਰਾਂ ਨੂੰ 750 ਰੁਪਏ ਫੀਸ ਦੇਣੀ ਹੋਵੇਗੀ। ਐੱਸਸੀ, ਐੱਸਟੀ ਤੇ ਪੀਡਬਲਯੂਡੀ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ। ਉਮੀਦਵਾਰ 6 ਨਵੰਬਰ ਤੱਕ ਅਪਲਾਈ ਕਰਕੇ ਫੀਸ ਭਰ ਸਕਦੇ ਹਨ। ਐੱਸਬੀਆਈ ਸਪੈਸ਼ਲਿਸਟ ਕਾਡਰ ਰਿਕਰੂਟਮੈਂਟ ਆਫੀਸਰਸ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।

ਐੱਸਬੀਆਈ ਦੀ ਵੈੱਬਸਾਈਟ ਦੇ ਲਿੰਕ https://bank.sbi/careers ਜਾਂ https://www.sbi.co.in/careers 'ਤੇ ਉਮੀਦਵਾਰ ਨੂੰ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ। ਉਮੀਦਵਾਰ ਨੂੰ ਆਪਣੀ ਫੋਟੋ ਅਤੇ ਹਸਤਾਖਰ ਵੀ ਸਕੈਨ ਕਰਨੇ ਹੋਣਗੇ।

ਐਪਲੀਕੇਸ਼ਨ ਫਾਰਮ ਸਬਮਿਟ ਕਰਨ ਤੋਂ ਬਾਅਦ ਸਿਸਟਮ ਤੋਂ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਜਨਰੇਟ ਹੋਵੇਗਾ। ਇਸਨੂੰ ਅੱਗੇ ਲਈ ਨੋਟ ਕਰ ਲਓ। ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰ ਐਪਲੀਕੇਸ਼ਨ ਫਾਰਮ ਦਾ ਪ੍ਰਿੰਟਆਊਟ ਲੈ ਲੈਣ।

Comments

Leave a Reply


Latest News