Sun,Nov 17,2019 | 08:50:14pm
HEADLINES:

ਭਾਜਪਾ ਤੋਂ ਬਾਅਦ ਕਾਂਗਰਸ ਕਾਰਪੋਰੇਟ ਦੀ ਪਸੰਦ, ਪਾਰਟੀ ਨੂੰ ਚੰਦੇ ਵਿੱਚ ਮਿਲੇ 146 ਕਰੋੜ ਰੁਪਏ

ਕਾਰਪੋਰੇਟ ਜਗਤ ਸਭ ਤੋਂ ਵੱਧ ਭਾਜਪਾ 'ਤੇ ਮੇਹਰਬਾਨ ਨਜ਼ਰ ਆ ਰਿਹਾ ਹੈ। ਦੂਜੇ ਨੰਬਰ 'ਤੇ ਉਸਦੀ ਮਨਪਸੰਦ ਪਾਰਟੀ ਕਾਂਗਰਸ ਹੈ, ਜਿਸਨੂੰ ਉਸਦੇ ਵੱਲੋਂ ਜ਼ਿਆਦਾ ਚੰਦਾ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, ਚੋਣ ਸਾਲ (2018-19) ਵਿੱਚ ਕਾਂਗਰਸ ਨੂੰ ਪਿਛਲੇ ਸਾਲ (2017-18) ਦੇ ਮੁਕਾਬਲੇ ਜ਼ਿਆਦਾ ਚੰਦਾ ਮਿਲਿਆ ਹੈ। 2017-18 ਦੇ ਮੁਕਾਬਲੇ 2018-19 ਵਿੱਚ ਕਾਂਗਰਸ ਦੇ ਚੋਣ ਚੰਦੇ ਵਿੱਚ 5 ਗੁਣਾ ਵਾਧਾ ਹੋਇਆ ਹੈ।

ਚੰਦਾ ਲੈਣ ਦੇ ਮਾਮਲੇ ਵਿੱਚ ਭਾਜਪਾ ਸਭ ਤੋਂ ਅੱਗੇ ਹੈ। ਪਿਛਲੇ ਸਾਲ (2017-18) ਦੌਰਾਨ ਭਾਜਪਾ ਨੂੰ 1,027 ਕਰੋੜ ਰੁਪਏ ਚੰਦੇ ਵਿੱਚ ਮਿਲੇ ਸਨ। ਪਿਛਲੇ ਮਹੀਨੇ ਚੋਣ ਕਮਿਸ਼ਨ ਨੂੰ ਸੌਂਪੀ ਗਈ ਕੰਟਰੀਬਿਊਸ਼ਨ ਰਿਪੋਰਟ ਮੁਤਾਬਕ, ਕਾਂਗਰਸ ਨੂੰ 2018-19 ਵਿੱਚ 146 ਕਰੋੜ ਦਾ ਚੰਦਾ ਮਿਲਿਆ, ਜਦਕਿ ਪਿਛਲੇ ਵਿੱਤ ਵਰ੍ਹੇ ਵਿੱਚ ਉਸਨੂੰ 26 ਕਰੋੜ ਰੁਪਏ ਮਿਲੇ ਸਨ। ਕਾਂਗਰਸ ਦੀ ਡੋਨਰ ਲਿਸਟ ਵਿੱਚ ਗਵਾਲੀਅਰ ਐਲਕੋਬਰੂ, ਐੱਚਈਜੀ ਤੇ ਨਿਰਮਾ ਗਰੁੱਪ, ਅਪਰਣਾ ਇਨਫ੍ਰਾਸਟ੍ਰਕਚਰ ਹਾਊਸਿੰਗ ਲਿਮਿਟੇਡ ਵਰਗੇ ਕਾਰਪੋਰੇਟ ਸ਼ਾਮਲ ਹਨ।

ਗਾਇਤਰੀ ਕੰਸਟ੍ਰਕਸ਼ਨ ਅਤੇ ਸ਼ੋਭਾ ਡਿਵੈਲਪਰਸ ਨੇ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਕਾਂਗਰਸ ਨੂੰ ਚੰਦਾ ਦਿੱਤਾ। ਦੂਜੇ ਪਾਸੇ ਬਸਪਾ ਨੇ ਚੋਣ ਕਮਿਸ਼ਨ ਨੂੰ ਸੌਂਪੀ ਕੰਟਰੀਬਿਊਸ਼ਨ ਰਿਪੋਰਟ ਵਿੱਚ ਕਿਹਾ ਹੈ ਕਿ ਉਸਨੂੰ 20 ਹਜ਼ਾਰ ਰੁਪਏ ਤੋਂ ਜ਼ਿਆਦਾ ਇੱਕ ਵੀ ਚੰਦਾ ਨਹੀਂ ਮਿਲਿਆ ਹੈ। ਭਾਜਪਾ ਨੇ ਅਜੇ ਤੱਕ 2018-19 ਦੀ ਕੰਟਰੀਬਿਊਸ਼ਨ ਰਿਪੋਰਟ ਨਹੀਂ ਸੌਂਪੀ ਹੈ। ਹਾਲਾਂਕਿ 2017-18 ਦੇ ਅੰਕੜੇ ਦੱਸਦੇ ਹਨ ਕਿ ਵਿਰੋਧੀ ਤੇ ਸੱਤਾ ਧਿਰ ਨੂੰ ਮਿਲਣ ਵਾਲੇ ਚੰਦੇ ਵਿਚਕਾਰ ਬਹੁਤ ਵੱਡਾ ਫਰਕ ਹੈ।

Comments

Leave a Reply


Latest News