Sun,Nov 17,2019 | 08:39:47pm
HEADLINES:

ਡਿਗਣ ਦਾ ਖਤਰਾ ਮੁੱਲ ਲਏ ਬਿਨਾਂ ਤੁਸੀਂ ਖੜੇ ਵੀ ਨਹੀਂ ਹੋ ਸਕਦੇ

ਨਿਕੋਲਸ ਜੇਮਸ ਵਿਊਜੇਸਿਕ ਦਾ ਜਨਮ 1982 ਨੂੰ ਆਸਟ੍ਰੇਲੀਆ 'ਚ ਹੋਇਆ। ਉਹ ਲੇਖਕ ਤੇ ਮੋਟੀਵੇਸ਼ਨਲ ਸਪੀਕਰ ਹਨ। ਜਨਮ ਤੋਂ ਹੀ ਉਨ੍ਹਾਂ ਦੇ ਹੱਥ-ਪੈਰ ਨਹੀਂ ਹਨ। ਉਨ੍ਹਾਂ ਨੇ ਵਿਚਾਰਾਂ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ।

-ਜੇਕਰ ਤੁਹਾਡੇ ਨਾਲ ਚਮਤਕਾਰ ਨਹੀਂ ਹੋ ਸਕਦਾ ਤਾਂ ਖੁਦ ਇੱਕ ਚਮਤਕਾਰ ਬਣ ਜਾਓ।

-ਇਹ ਸੋਚਣਾ ਝੂਠ ਹੈ ਕਿ ਤੁਸੀਂ ਉਨੇ ਚੰਗੇ ਨਹੀਂ ਹੋ। ਇਹ ਸੋਚਣਾ ਝੂਠ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ।

-ਜ਼ਿੰਦਗੀ ਵਿੱਚ ਤੁਹਾਡੇ ਕੋਲ ਇੱਕ ਚੁਆਇਸ ਹੈ-ਬਿਟਰ ਜਾਂ ਬੈਟਰ? ਬੈਟਰ ਨੂੰ ਚੁਣੋ, ਬਿਟਰ ਨੂੰ ਭੁੱਲ ਜਾਓ।

-ਸਾਡੀ ਜ਼ਿੰਦਗੀ ਵਿੱਚ ਚੁਣੌਤੀਆਂ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਹਨ। ਉਹ ਸਾਨੂੰ ਰੌਂਦਣ ਲਈ ਨਹੀਂ ਹਨ।

-ਕੁਝ ਜ਼ਖਮ ਜ਼ਿਆਦਾ ਤੇਜ਼ੀ ਨਾਲ ਠੀਕ ਹੁੰਦੇ ਹਨ, ਜੇਕਰ ਤੁਸੀਂ ਚਲਦੇ ਰਹਿੰਦੇ ਹੋ।

-ਕਦੇ ਵੀ ਉਸਦੇ ਮੁਤਾਬਕ ਨਾ ਜੀਓ, ਜੋ ਤੁਹਾਡੇ ਕੋਲ ਨਹੀਂ ਹੈ।

-ਡਰ ਸਭ ਤੋਂ ਵੱਡੀ ਵਿਕਲਾਂਗਤਾ ਹੈ।

-ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਜਾਂ ਨਹੀਂ, ਇਹ ਤੁਹਾਡੀ ਆਪਣੀ ਚੁਆਇਸ ਹੈ।

-ਤੁਸੀਂ ਜਿੱਦਾਂ ਦੇ ਹੋ, ਉਸੇ ਤਰ੍ਹਾਂ ਹੀ ਬਹੁਤ ਵਧੀਆ ਹੋ।

-ਜ਼ਿੰਦਗੀ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਤੇ ਤੁਹਾਨੂੰ ਉਨ੍ਹਾਂ ਨਾਲ ਹੀ ਜਿਊਣਾ ਹੁੰਦਾ ਹੈ।

-ਬਦਲਾਅ ਲਈ ਇੱਛਾ ਕਰਨ ਨਾਲ ਕੁਝ ਨਹੀਂ ਬਦਲੇਗਾ, ਤੁਰੰਤ ਐਕਸ਼ਨ ਲੈਣ ਦਾ ਫੈਸਲਾ ਲੈਣ ਨਾਲ ਸਭਕੁਝ ਬਦਲਿਆ ਜਾਵੇਗਾ।

Comments

Leave a Reply


Latest News