Tue,Feb 25,2020 | 02:43:24pm
HEADLINES:

ਐੱਸਬੀਆਈ ਪੰਜਾਬ 'ਚ ਅਪ੍ਰੈਂਟਿਸ ਦੀਆਂ 400 ਪੋਸਟਾਂ 'ਤੇ ਕਰੇਗਾ ਭਰਤੀਆਂ

ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਅਪ੍ਰੈਂਟਿਸ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਐੱਸਬੀਆਈ ਦੀ ਅਧਿਕਾਰਕ ਵੈਬਸਾਈਟ (www.sbi.co.in) 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਦੀ ਅੰਤਮ ਤਾਰੀਖ 6 ਅਕਤੂਬਰ 2019 ਹੈ। ਇਨ੍ਹਾਂ ਪੋਸਟਾਂ ਲਈ ਐੱਸਬੀਆਈ 23 ਅਕਤੂਬਰ 2019 ਤੱਕ ਆਨਲਾਈਨ ਪ੍ਰੀਖਿਆ ਲਵੇਗਾ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਅਪ੍ਰੈਂਟਿਸ ਦੀਆਂ 700 ਪੋਸਟਾਂ ਭਰਨ ਲਈ ਐੱਸਬੀਆਈ ਖੁਦ ਇਸ ਭਰਤੀ ਮੁਹਿੰਮ ਨੂੰ ਚਲਾ ਰਿਹਾ ਹੈ। ਪੰਜਾਬ ਵਿੱਚ ਅਪ੍ਰੈਂਟਿਸ ਦੀਆਂ ਕੁੱਲ 400 ਪੋਸਟਾਂ 'ਤੇ ਭਰਤੀ ਹੋਣੀ ਹੈ।

ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਅਪ੍ਰੈਂਟਿਸ ਦੀਆਂ ਕੁੱਲ 150-150 ਪੋਸਟਾਂ 'ਤੇ ਭਰਤੀ ਹੋਵੇਗੀ। ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਉਮੀਦਵਾਰ ਦੀ ਉਮਰ 20 ਤੋਂ 28 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਐੱਸਸੀ-ਓਬੀਸੀ, ਪੀਡਬਲਯੂਡੀ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਛੋਟ ਮਿਲੇਗੀ। ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ-ਸੰਸਥਾਨ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ। ਅਪ੍ਰੈਂਟਿਸ ਨੂੰ ਇੱਕ ਸੈਮੀ ਸਕਿੱਲਡ ਲੇਬਰ ਨੂੰ ਮਿਲਣ ਵਾਲੇ ਮਿਹਨਤਾਨੇ ਦਾ 70 ਫੀਸਦੀ ਮਿਲੇਗਾ।

Comments

Leave a Reply


Latest News