Sun,Nov 17,2019 | 08:05:43pm
HEADLINES:

ਗ੍ਰੇਡ ਬੀ ਦੀਆਂ ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਰਿਜ਼ਰਵ ਬੈਂਕ ਆਫ ਇੰਡੀਆ ਨੇ ਗ੍ਰੇਡ ਬੀ ਪੋਸਟਾਂ 'ਤੇ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪੋਸਟਾਂ ਨਾਲ ਜੁੜੀ ਯੋਗਤਾ ਅਤੇ ਹੋਰ ਜ਼ਰੂਰੀ ਗੱਲਾਂ ਨੂੰ ਪੜ੍ਹ ਕੇ ਅਪਲਾਈ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਆਰਬੀਆਈ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾਣਾ ਹੋਵੇਗਾ। ਨੋਟੀਫਿਕੇਸ਼ਨ ਮੁਤਾਬਕ, ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 11 ਅਕਤੂਬਰ 2019 ਹੈ।

ਇਨ੍ਹਾਂ ਪੋਸਟਾਂ ਨਾਲ ਜੁੜੀ ਪਹਿਲੇ ਦੌਰ ਦੀ ਪ੍ਰੀਖਿਆ ਨਵੰਬਰ ਮਹੀਨੇ ਵਿੱਚ ਹੋਵੇਗੀ, ਜਦਕਿ ਦੂਜੇ ਤੇ ਤੀਜੇ ਦੌਰ ਦੀ ਪ੍ਰੀਖਿਆ ਦਸੰਬਰ ਮਹੀਨੇ ਵਿੱਚ ਹੋਵੇਗੀ। ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸਦੇ ਲਈ ਬੈਂਕ ਦੀ ਵੈਬਸਾਈਟ www.rbi.org.in 'ਤੇ ਜਾਣਾ ਹੋਵੇਗਾ। ਕੁੱਲ 199 ਪੋਸਟਾਂ ਵਿੱਚੋਂ ਆਫੀਸਰਸ ਇਨ ਗ੍ਰੇਡ ਬੀ (ਡੀਆਰ) ਜਨਰਲ ਦੀਆਂ 156 ਪੋਸਟਾਂ ਹੋਣਗੀਆਂ। ਇਨ੍ਹਾਂ 156 ਪੋਸਟਾਂ ਵਿੱਚੋਂ ਐੱਸਸੀ ਲਈ 25, ਐੱਸਟੀ ਲਈ 11, ਓਬੀਸੀ ਲਈ 40 ਤੇ ਈਡਬਲਯੂਐੱਸ ਤਹਿਤ 15 ਪੋਸਟਾਂ ਰਾਖਵੀਆਂ ਹੋਣਗੀਆਂ।

ਇਸੇ ਤਰ੍ਹਾਂ ਆਫੀਸਰਸ ਇਨ ਗ੍ਰੇਡ ਬੀ (ਡੀਆਰ) ਡੀਈਪੀਆਰ ਦੀਆਂ ਕੁੱਲ 20 ਪੋਸਟਾਂ ਵਿੱਚੋਂ ਐੱਸਸੀ ਲਈ 3, ਐੱਸਟੀ ਲਈ 1, ਓਬੀਸੀ ਲਈ 5 ਤੇ ਈਡਬਲਯੂਐੱਸ ਲਈ 2 ਸੀਟਾਂ ਰਾਖਵੀਆਂ ਹੋਣਗੀਆਂ। ਆਫੀਸਰਸ ਇਨ ਗ੍ਰੇਡ ਬੀ (ਡੀਆਰ) ਡੀਐੱਸਆਈਐੱਮ ਦੀਆਂ 23 ਪੋਸਟਾਂ 'ਚੋਂ ਐੱਸਸੀ ਲਈ 2, ਓਬੀਸੀ ਲਈ 4 ਸੀਟਾਂ ਰਾਖਵੀਆਂ ਹੋਣਗੀਆਂ।

Comments

Leave a Reply


Latest News