Wed,Jun 03,2020 | 08:37:47pm
HEADLINES:

ਰੇਲਵੇ ਨੇ 10ਵੀਂ ਪਾਸ ਉਮੀਦਵਾਰਾਂ ਲਈ ਕੱਢੀਆਂ 94 ਪੋਸਟਾਂ

ਰੇਲਵੇ ਰਿਕਰੂਟਮੈਂਟ ਸੈੱਲ (ਆਰਆਰਸੀ) ਨੇ ਉੱਤਰ ਰੇਲਵੇ ਵਿੱਚ ਮਲਟੀ ਟਾਸਕਿੰਗ (RRC MTS) ਦੀਆਂ ਕਈ ਪੋਸਟਾਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਦੀ ਸਿੱਖਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਆਰਆਰਸੀ ਨੇ ਆਪਣੇ ਭਰਤੀ ਨੋਟਿਸ ਵਿੱਚ ਕਿਹਾ ਹੈ ਕਿ ਕਿਸੇ ਪੋਸਟ ਲਈ ਅਪਲਾਈ ਕਰਨ ਨਾਲ ਹੀ ਉਮੀਦਵਾਰ ਨੂੰ ਯੋਗ ਨਹੀਂ ਮੰਨ ਲਿਆ ਜਾਵੇਗਾ, ਸਗੋਂ ਇਸਦੇ ਲਈ ਲਿਖਤੀ ਪ੍ਰੀਖਿਆ ਹੋਵੇਗੀ।

ਨਾਲ ਹੀ ਉਮੀਦਵਾਰ ਨੂੰ ਭਰਤੀ ਪ੍ਰਕਿਰਿਆ ਦੇ ਸਾਰੇ ਦੌਰ ਨੂੰ ਪੂਰਾ ਕਰਨਾ ਹੋਵੇਗਾ। ਆਰਆਰਬੀ ਐੱਮਟੀਐੱਸ ਲਈ ਜ਼ਰੂਰੀ ਯੋਗਤਾ ਵਾਲੇ ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਅਪਲਾਈ ਕਰਨ ਦੀ ਆਖਰੀ ਤਾਰੀਖ 15 ਅਕਤੂਬਰ 2019 ਨੂੰ ਰਾਤ 12 ਵਜੇ ਤੋਂ ਪਹਿਲਾਂ ਹੀ ਅਪਲਾਈ ਕਰਨ।

ਕੁੱਲ 94 ਪੋਸਟਾਂ ਵਿੱਚੋਂ ਐੱਸਸੀ ਲਈ 14, ਐੱਸਟੀ ਲਈ 4, ਓਬੀਸੀ ਲਈ 25, ਈਡਬਲਯੂਐੱਸ ਲਈ 9 ਰਾਖਵੀਂ ਹੋਣਗੀਆਂ, ਜਦਕਿ 39 ਸੀਟਾਂ ਜਨਰਲ ਹਨ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 33 ਸਾਲ ਵਿਚਕਾਰ ਹੋਣੀ ਚਾਹੀਦੀ ਹੈ।

ਐੱਸਸੀ ਤੇ ਐੱਸਟੀ ਉਮੀਦਵਾਰਾਂ ਨੂੰ 5 ਸਾਲ ਅਤੇ ਓਬੀਸੀ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਮਿਲੇਗੀ। ਵਧੇਰੇ ਜਾਣਕਾਰੀ ਲਈ www.rrcnr.org ਵੈਬਸਾਈਟ 'ਤੇ ਲਿੰਕ ਕਰਨਾ ਹੋਵੇਗਾ।

Comments

Leave a Reply


Latest News