Tue,Feb 25,2020 | 01:36:19pm
HEADLINES:

ਦੇਸ਼ 'ਚ ਬੇਰੁਜ਼ਗਾਰੀ ਦੇ ਗੰਭੀਰ ਹਾਲਾਤ

ਇਹ ਕਾਫੀ ਚਿੰਤਾ ਦੀ ਗੱਲ ਹੈ ਕਿ ਮੇਕ ਇਨ ਇੰਡੀਆ ਤੇ ਸਕਿੱਲ ਇੰਡੀਆ ਵਰਗੀਆਂ ਯੋਜਨਾਵਾਂ ਉਮੀਦ ਦੇ ਮੁਤਾਬਕ ਨਤੀਜੇ ਨਹੀਂ ਦੇ ਸਕੀਆਂ ਹਨ| ਭਾਰਤ ਵਿੱਚ ਉਦਯੋਗਿਕ ਉਤਪਾਦਨ ਵਧਾਉਣ ਅਤੇ ਵੱਡੇ ਪੱਧਰ 'ਤੇ ਲੋਕਾਂ ਨੂੰ ਰੁਜ਼ਗਾਰ ਦਵਾਉਣ ਦਾ ਇਨ੍ਹਾਂ ਦਾ ਮਕਸਦ ਅਧੂਰਾ ਹੀ ਰਹਿ ਰਿਹਾ ਹੈ|

ਨੈਸ਼ਨਲ ਸਕਿੱਲ ਡਵੈਲਪਮੈਂਟ ਕਾਰਪੋਰੇਸ਼ਨ (ਐੱਨਐੱਸਡੀਸੀ) ਦੇ ਮੁਖੀ ਤੇ ਲਾਰਸਨ ਐਾਡ ਟਰੂਬੋ ਦੇ ਚੇਅਰਮੈਨ ਏਐੱਮ ਨਾਈਕ ਦਾ ਕਹਿਣਾ ਹੈ ਕਿ ਮੈਨਿਊਫੈਕਚਰਿੰਗ ਸੈਕਟਰ ਵਿੱਚ ਸਕਿੱਲਡ ਵਰਕ ਫੋਰਸ ਦੀਆਂ ਜ਼ਰੂਰਤਾਂ ਮੁਤਾਬਕ ਰੁਜ਼ਗਾਰ ਹੀ ਨਹੀਂ ਪੈਦਾ ਹੋ ਰਿਹਾ | ਐੱਨਐੱਸਡੀਸੀ ਦੀ 2018 ਦੀ ਸਲਾਨਾ ਰਿਪੋਰਟ ਮੁਤਾਬਕ, ਉਸਨੇ 11,035 ਟ੍ਰੇਨਿੰਗ ਸੈਂਟਰਾਂ ਵਿੱਚ 39.8 ਲੱਖ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ, ਪਰ ਉਨ੍ਹਾਂ ਵਿੱਚੋਂ ਸਿਰਫ 12 ਫੀਸਦੀ ਨੂੰ ਹੀ ਕੰਮ ਮਿਲ ਸਕਿਆ|

ਹਾਲ ਹੀ ਵਿੱਚ ਜਾਰੀ ਪੀਰੀਆਡਿਕ ਲੇਬਰ ਫੋਰਸ ਸਰਵੇ ਰਿਪੋਰਟ (2017-18) ਮੁਤਾਬਕ ਸਰਵੇ ਪੀਰੀਅਡ ਵਿੱਚ 33 ਫੀਸਦੀ ਸਕਿੱਲਡ ਨੌਜਵਾਨ ਬੇਰੁਜ਼ਗਾਰ ਸਨ| 2018-19 ਵਿੱਚ ਇਹ ਅੰਕੜਾ 40 ਫੀਸਦੀ ਤੱਕ ਪਹੁੰਚ ਸਕਦਾ ਹੈ| ਟ੍ਰੇਂਡ ਲੋਕਾਂ ਨੂੰ ਵੀ ਖਾਲੀ ਬੈਠਣਾ ਪੈ ਰਿਹਾ ਹੈ|

ਏਐੱਮ ਨਾਈਕ ਦਾ ਕਹਿਣਾ ਹੈ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ, ਜਿੱਥੇ ਹਰ ਸਾਲ ਇੱਕ ਕਰੋੜ ਨੌਜਵਾਨ ਜੋਬ ਮਾਰਕੀਟ ਵਿੱਚ ਆਉਂਦੇ ਹਨ| ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ, ਪਰ ਰੁਜ਼ਗਾਰ ਸਬੰਧੀ ਰਿਪੋਰਟਾਂ ਦੱਸਦੀਆਂ ਹਨ ਕਿ ਰੁਜ਼ਗਾਰ ਦੇ ਨਵੇਂ ਮੌਕੇ ਬਹੁਤ ਘੱਟ ਪੈਦਾ ਹੋ ਰਹੇ ਹਨ| ਇਸ ਸਮੇਂ ਹਾਲਾਤ ਬਹੁਤ ਖਰਾਬ ਹਨ|

ਨਾਈਕ ਮੁਤਾਬਕ ਸਾਨੂੰ ਚੀਨ ਵਰਗੀ ਤੇਜ਼ ਰਫਤਾਰ ਅਰਥ ਵਿਵਸਥਾ ਦੀ ਜ਼ਰੂਰਤ ਹੈ, ਕਿਉਂਕਿ ਸਾਡੀ ਆਬਾਦੀ ਕਰੀਬ ਉਸਦੇ ਬਰਾਬਰ ਹੀ ਹੈ| ਸਾਨੂੰ 12 ਤੋਂ 13 ਫੀਸਦੀ ਦੀ ਗ੍ਰੋਥ ਹਾਸਲ ਕਰਨੀ ਹੋਵੇਗੀ, ਨਹੀਂ ਤਾਂ ਬੇਰੁਜ਼ਗਾਰੀ ਦੇ ਹਾਲਾਤ ਗੰਭੀਰ ਹੁੰਦੇ ਜਾਣਗੇ|

Comments

Leave a Reply


Latest News