Tue,Sep 17,2019 | 04:59:40am
HEADLINES:

ਜਿੰਨੇ ਜ਼ਿਆਦਾ ਸੁਪਨੇ ਦੇਖੋਗੇ, ਉਨੀ ਦੂਰ ਤੁਸੀਂ ਜਾਓਗੇ

ਮਾਈਕਲ ਫੇਲਪਸ ਦਾ ਜਨਮ 30 ਜੂਨ 1985 ਨੂੰ ਯੂਐੱਸ ਵਿੱਚ ਹੋਇਆ| ਉਹ ਦੁਨੀਆ ਦੇ ਸਭ ਤੋਂ ਸਫਲ ਤੈਰਾਕ ਹਨ, ਜਿਨ੍ਹਾਂ ਨੇ ਓਲੰਪਿਕ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 28 ਮੈਡਲ ਜਿੱਤੇ ਹਨ| ਉਨ੍ਹਾਂ ਦੇ ਸਕਾਰਾਤਮਕ ਵਿਚਾਰਾਂ 'ਤੇ ਇੱਕ ਨਜ਼ਰ:-

ਤੁਸੀਂ ਕਿਸੇ ਚੀਜ਼ ਦੀ ਸੀਮਾ ਨਹੀਂ ਤੈਅ ਕਰ ਸਕਦੇ| ਜਿੰਨੇ ਜ਼ਿਆਦਾ ਤੁਸੀਂ ਸੁਪਨੇ ਦੇਖੋਗੇ, ਉਨੀ ਦੂਰ ਤੁਸੀਂ ਜਾਓਗੇ|

ਮੈਂ ਖੁਦ ਨੂੰ ਇੱਕ ਆਮ ਇਨਸਾਨ ਵਾਂਗ ਸੋਚਣਾ ਪਸੰਦ ਕਰਦਾ ਹਾਂ, ਜਿਸਦੇ ਕੋਲ ਇੱਕ ਜਨੂੰਨ ਹੈ, ਇੱਕ ਟੀਚਾ ਹੈ ਅਤੇ ਇੱਕ ਸੁਪਨਾ ਹੈ ਅਤੇ ਉਹ ਬਾਹਰ ਜਾਂਦਾ ਹੈ ਤੇ ਉਸਨੂੰ ਪੂਰਾ ਕਰਦਾ ਹੈ|

ਜੇਕਰ ਤੁਸੀਂ ਬੈਸਟ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਸਾਰੀਆਂ ਚੀਜਾਂ ਕਰਨੀਆਂ ਪੈਣਗੀਆਂ, ਜਿਨ੍ਹਾਂ ਨੂੰ ਹੋਰ ਲੋਕ ਨਹੀਂ ਕਰਨਾ ਚਾਹੁੰਦੇ|

ਮੈਂ ਚਾਹੁੰਦਾ ਹਾਂ ਕਿ ਮੈਂ ਪਿੱਛੇ ਮੁੜ ਕੇ ਦੇਖਾਂ ਅਤੇ ਕਹਿ ਸਕਾਂ, ''ਮੈਂ ਉਹ ਸਭ ਕੁਝ ਕੀਤਾ ਹੈ, ਜੋ ਕਿ ਮੈਂ ਕਰ ਸਕਦਾ ਸੀ ਅਤੇ ਮੈਂ ਸਫਲ ਰਿਹਾ|''

ਮੇਰਾ ਮੰਨਣਾ ਹੈ ਕਿ ਟੀਚਾ ਕਦੇ ਸੌਖਾ ਨਹੀਂ ਹੋਣਾ ਚਾਹੀਦਾ| ਟੀਚਾ ਤੁਹਾਨੂੰ ਕੰਮ ਕਰਨ ਲਈ ਮਜਬੂਰ ਕਰਨ ਵਾਲਾ ਹੋਣਾ ਚਾਹੀਦਾ ਹੈ|

ਮੈਂ ਨਹੀਂ ਕਹਾਂਗਾ ਕਿ ਕੁਝ ਵੀ ਅਸੰਭਵ ਹੈ| ਮੇਰਾ ਮੰਨਣਾ ਹੈ ਕਿ ਜਦੋਂ ਤੱਕ ਤੁਸੀਂ ਉਸ ਵਿੱਚ ਆਪਣਾ ਮਨ ਲਗਾਉਂਦੇ ਹੋ ਅਤੇ ਉਸਦੇ ਲਈ ਕੰਮ ਕਰਦੇ ਹੋ, ਸਮਾਂ ਦਿੰਦੇ ਹੋ, ਸਭ ਕੁਝ ਸੰਭਵ ਹੈ|

ਮੈਂ ਇੱਕ ਵੱਡੀ ਕੰਜ਼ਰਵੇਟਿਵ ਲਾਈਫ ਜਿਉਂਦਾ ਹਾਂ, ਇਸ ਲਈ ਸ਼ਾਇਦ ਮੈਂ ਸੱਚ ਵਿੱਚ ਕੁਝ ਕ੍ਰੇਜੀ ਨਹੀਂ ਕੀਤਾ ਹੈ|

Comments

Leave a Reply


Latest News