Tue,Sep 17,2019 | 04:59:09am
HEADLINES:

ਜੂਨੀਅਰ ਟ੍ਰਾਂਸਲੇਟਰ ਦੀਆਂ ਪੋਸਟਾਂ 'ਤੇ ਭਰਤੀਆਂ ਲਈ ਮੰਗੀਆਂ ਅਰਜ਼ੀਆਂ

ਸਟਾਫ ਸਲੈਕਸ਼ਨ ਕਮਿਸ਼ਨ (ਐੱਸਐੱਸਸੀ) ਜੂਨੀਅਰ ਹਿੰਦੀ ਟ੍ਰਾਂਸਲੇਟਰ, ਸੀਨੀਅਰ ਹਿੰਦੀ ਟ੍ਰਾਂਸਲੇਟਰ ਪ੍ਰੀਖਿਆ ਲਈ ssc.nic.in ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਦੀ ਆਖਰੀ ਤਾਰੀਖ 26 ਸਤੰਬਰ ਹੈ | ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮਰ ਸੀਮਾ 30 ਸਾਲ ਤੋਂ ਘੱਟ ਰੱਖੀ ਗਈ ਹੈ |

ਜੂਨੀਅਰ ਹਿੰਦੀ ਟ੍ਰਾਂਸਲੇਟਰ, ਸੀਨੀਅਰ ਹਿੰਦੀ ਟ੍ਰਾਂਸਲੇਟਰ ਦੀ ਪ੍ਰੀਖਿਆ ਲਈ ਕੰਪਿਊਟਰ ਬੇਸਡ ਪ੍ਰੀਖਿਆ 26 ਨਵੰਬਰ ਨੂੰ ਲਈ ਜਾਵੇਗੀ | ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਐੱਸਐੱਸਸੀ ਦੀ ਅਧਿਕਾਰਕ ਵੈੱਬਸਾਈਟ ssc.nic.in 'ਤੇ ਜਾਣਾ ਹੋਵੇਗਾ | ਹੋਮ ਪੇਜ਼ 'ਤੇ ਲਿੰਕ 'ਤੇ ਕਲਿੱਕ ਕਰਕੇ ਨੋਟੀਫਿਕੇਸ਼ਨ ਪੜਿ੍ਹਆ ਜਾ ਸਕਦਾ ਹੈ |

ਇਸ ਤੋਂ ਬਾਅਦ ਹੋਮ ਪੇਜ਼ 'ਤੇ ਜਾ ਕੇ apply online 'ਤੇ ਕਲਿੱਕ ਕਰਨਾ ਹੋਵੇਗਾ | ਇਸ ਤੋਂ ਬਾਅਦ JHT ਕਾਲਮ 'ਤੇ ਕਲਿੱਕ ਕਰਕੇ ਆਨਲਾਈਨ ਅਪਲਾਈ 'ਤੇ ਕਲਿੱਕ ਕਰਨਾ ਹੋਵੇਗਾ | ਅਰਜ਼ੀ ਪੱਤਰ ਨੂੰ ਸਹੀ ਤਰੀਕੇ ਨਾਲ ਭਰ ਕੇ ਭਵਿੱਖ ਲਈ ਫਾਰਮ ਡਾਊਨਲੋਡ ਕਰਕੇ ਰੱਖਿਆ ਜਾ ਸਕਦਾ ਹੈ | ਜੂਨੀਅਰ ਟ੍ਰਾਂਸਲੇਟਰ ਸੈਂਟਰਲ ਸੈਕਟਰੇਟ, ਜੂਨੀਅਰ ਟ੍ਰਾਂਸਲੇਟਰ (ਰੇਲਵੇ ਬੋਰਡ), ਜੂਨੀਅਰ ਟ੍ਰਾਂਸਲੇਟਰ ਆਰਮਡ ਫੋਰਸੇਸ ਹੈਡਕੁਆਰਟਰ, ਜੂਨੀਅਰ ਟ੍ਰਾਂਸਲੇਟਰ ਲਈ ਪੇ ਸਕੇਲ 35,400-1,12,400 ਹੋਵੇਗਾ |

Comments

Leave a Reply


Latest News