Sun,Jan 26,2020 | 08:44:07am
HEADLINES:

ਮੈਕੇਨਿਕਲ ਇੰਜੀਨਿਅਰ ਲਈ ਆਈਆਈਟੀ ਦਿੱਲੀ ਵਿੱਚ ਵੈਕੇਂਸੀ

ਜੇਕਰ ਤੁਸੀਂ ਮੈਕੇਨਿਕਲ ਇੰਜੀਨਿਅਰਿੰਗ ਕੀਤੀ ਹੈ ਅਤੇ ਇੱਕ ਚੰਗੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਆਈਆਈਟੀ ਦਿੱਲੀ ਵੱਲੋਂ ਕੱਢੀਆਂ ਗਈਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ | ਮੈਕੇਨਿਕਲ ਇੰਜੀਨਿਅਰਾਂ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲਾਜੀ (ਆਈਆਈਟੀ) ਦਿੱਲੀ ਨੇ ਪ੍ਰਾਜੈਕਟ ਸਾੲੀਂਟਿਸਟ ਦੀਆਂ ਦੋ ਪੋਸਟਾਂ ਅਤੇ ਪਿ੍ੰਸੀਪਲ ਸਾੲੀਂਟਿਸਟ ਦੀ ਇੱਕ ਪੋਸਟ ਲਈ ਅਰਜ਼ੀਆਂ ਮੰਗੀਆਂ ਹਨ | ਇਨ੍ਹਾਂ ਪੋਸਟਾਂ 'ਤੇ ਉਮੀਦਵਾਰਾਂ ਦੀ ਚੋਣ ਵਾਕ ਇਨ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ |

ਪ੍ਰਾਜੈਕਟ ਸਾੲੀਂਟਿਸਟ ਦੀ ਪੋਸਟ ਲਈ 35,400 ਤੋਂ 50,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ | ਪਿ੍ੰਸੀਪਲ ਸਾੲੀਂਟਿਸਟ ਦੀ ਨੌਕਰੀ ਲਈ 79,000 ਪ੍ਰਤੀ ਮਹੀਨਾ ਤਨਖਾਹ ਮਿਲੇਗੀ | ਪ੍ਰਾਜੈਕਟ ਸਾੲੀਂਟਿਸਟ ਦੇ ਉਮੀਦਵਾਰ ਲਈ 75 ਫੀਸਦੀ ਅੰਕਾਂ ਸਮੇਤ ਮੈਕੇਨਿਕਲ ਇੰਜੀਨਿਅਰਿੰਗ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਜ਼ਰੂਰੀ ਹੈ |

ਯੋਗ ਉਮੀਦਵਾਰ ਪ੍ਰਾਜੈਕਟ ਸਾੲੀਂਟਿਸਟ ਲਈ 3 ਸਤੰਬਰ 2019 ਨੂੰ ਦੁਪਹਿਰ 3.30 ਵਜੇ ਤੋਂ 3.45 ਵਜੇ ਤਕ ਰੂਮ ਨੰਬਰ 265, ਬਲਾਕ-2 ਵਿੱਚ ਹੋਣ ਵਾਲੇ ਵਾਕ ਇਨ ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ | ਪਿ੍ੰਸੀਪਲ ਸਾੲੀਂਟਿਸਟ ਲਈ ਸ਼ਾਮ 4 ਵਜੇ ਡਿਪਾਰਟਮੈਂਟ ਆਫ ਮੈਕੇਨਿਕਲ ਇੰਜੀਨਿਅਰਿੰਗ ਆਈਆਈਟੀ ਦਿੱਲੀ ਵਿੱਚ ਵਾਕ ਇਨ ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ | ਵਧੇਰੇ ਜਾਣਕਾਰੀ ਲਈ ਉਮੀਦਵਾਰ ird.iitd.ac.in ਵੈੱਬਸਾਈਟ 'ਤੇ ਜਾ ਸਕਦੇ ਹਨ |

Comments

Leave a Reply


Latest News