Tue,Sep 17,2019 | 04:57:56am
HEADLINES:

ਡਾਕ ਵਿਭਾਗ ਨੇ 10ਵੀਂ ਪਾਸ ਉਮੀਦਵਾਰਾਂ ਲਈ ਕੱਢੀਆਂ ਨੌਕਰੀਆਂ

ਪੰਜਾਬ ਪੋਸਟਲ ਸਰਕਿਲ ਰਿਕਰੂਟਮੈਂਟ ਨੇ ਪੇਂਡੂ ਡਾਕ ਸੇਵਕ ਪੋਸਟਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ| ਪੇਂਡੂ ਡਾਕ ਸੇਵਕ ਦੀਆਂ 851 ਪੋਸਟਾਂ 'ਤੇ ਭਰਤੀਆਂ ਕੱਢੀਆਂ ਗਈਆਂ ਹਨ| ਇਨ੍ਹਾਂ ਵਿੱਚ ਓਬੀਸੀ ਲਈ 153, ਐੱਸਸੀ ਲਈ 210 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ| ਈਡਬਲਯੂਐੱਸ ਸ਼੍ਰੇਣੀ ਲਈ 51 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਹਨ| ਅਪਲਾਈ ਕਰਨ ਦੀ ਆਖਰੀ ਤਾਰੀਖ 4 ਸਤੰਬਰ 2019 ਰੱਖੀ ਗਈ ਹੈ|

ਆਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ 4 ਸਤੰਬਰ ਹੈ| ਇਨ੍ਹਾਂ ਪੋਸਟਾਂ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ| 10ਵੀਂ ਵਿੱਚ ਉਮੀਦਵਾਰ ਕੋਲ ਗਣਿਤ ਤੇ ਅੰਗ੍ਰੇਜ਼ੀ ਵਿਸ਼ੇ ਦਾ ਹੋਣਾ ਜ਼ਰੂਰੀ ਹੈ| ਚੁਣੇ ਗਏ ਉਮੀਦਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ| ਇਨ੍ਹਾਂ ਪੋਸਟਾਂ ਲਈ ਘੱਟੋ ਘੱਟ ਉਮਰ 18 ਸਾਲ, ਜਦਕਿ ਜ਼ਿਆਦਾ ਤੋਂ ਜ਼ਿਆਦਾ ਉਮਰ 40 ਸਾਲ ਹੋਣੀ ਚਾਹੀਦੀ ਹੈ|

ਯੋਗ ਉਮੀਦਵਾਰ ਅਧਿਕਾਰਕ ਵੈੱਬਸਾਈਟ (appost.in ) 'ਤੇ ਜਾ ਕੇ ਅਪਲਾਈ ਕਰ ਸਕਦੇ ਹਨ| ਉਮੀਦਵਾਰਾਂ ਦੀ ਚੋਣ 10ਵੀਂ ਦੇ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ| ਪੋਸਟਾਂ ਲਈ ਅਪਲਾਈ ਕਰਨ ਲਈ ਜਨਰਲ, ਓਬੀਸੀ, ਪੁਰਸ਼ ਈਡਬਲਯੂਐੱਸ ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਹੋਵੇਗੀ, ਜਦਕਿ ਐੱਸਸੀ, ਐੱਸਟੀ, ਪੀਡਬਲਯੂਡੀ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ|

Comments

Leave a Reply


Latest News