Thu,Aug 22,2019 | 09:25:26am
HEADLINES:

ਅਸੀਂ ਜੋ ਸੋਚਦੇ ਹਾਂ, ਉਹ ਬਣ ਜਾਂਦੇ ਹਾਂ

ਤਥਾਗਤ ਗੌਤਮ ਬੁੱਧ ਦਾ ਜਨਮ 563 ਈ.ਪੂ. ਹੋਇਆ ਸੀ। ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਦੇ ਆਧਾਰ 'ਤੇ ਬੋਧ ਧਰਮ ਦੀ ਸਥਾਪਨਾ ਕੀਤੀ। ਅੱਜ ਬੁੱਧੀਇਜ਼ਮ ਸੰਸਾਰ ਦੇ ਮੁੱਖ ਧਰਮਾਂ ਵਿੱਚੋਂ ਇੱਕ ਹੈ। 

-ਹਰ ਸਵੇਰ ਅਸੀਂ ਨਵਾਂ ਜਨਮ ਲੈਂਦੇ ਹਾਂ। ਅਸੀਂ ਅੱਜ ਕੀ ਕਰਦੇ ਹਾਂ, ਇਹੀ ਸਭ ਤੋਂ ਜ਼ਿਆਦਾ ਮਹੱਤਤਾ ਰੱਖਦਾ ਹੈ।
 
-ਖੁਦ 'ਤੇ ਵਿਜੈ ਪ੍ਰਾਪਤ ਕਰਨਾ ਦੂਜਿਆਂ 'ਤੇ ਜਿੱਤ ਪ੍ਰਾਪਤ ਕਰਨ ਤੋਂ ਵੱਡਾ ਕੰਮ ਹੈ।
 
-ਸ਼ਾਂਤੀ ਅੰਦਰ ਤੋਂ ਆਉਂਦੀ ਹੈ, ਇਸਨੂੰ ਬਾਹਰ ਨਾ ਲੱਭੋ।
 
-ਤੁਹਾਡਾ ਸਰੀਰ ਕੀਮਤੀ ਹੈ। ਇਹ ਸਾਡੀ ਜਾਗ੍ਰਿਤੀ ਦਾ ਸਾਧਨ ਹੈ। ਇਸਦਾ ਧਿਆਨ ਰੱਖੋ।
 
-ਜੇ ਤੁਸੀਂ ਕਿਸੇ ਹੋਰ ਲਈ ਦੀਵਾ ਜਗਾਵੋਗੇ, ਤਾਂ ਉਹ ਤੁਹਾਡੇ ਮਾਰਗ ਨੂੰ ਵੀ ਰੌਸ਼ਨ ਕਰੇਗਾ।
 
-ਜੇਕਰ ਤੁਹਾਡਾ ਮੂੰਹ ਸਹੀ ਦਿਸ਼ਾ ਵੱਲ ਹੈ ਤਾਂ ਤੁਹਾਨੂੰ ਬੱਸ ਕਦਮ ਵਧਾਉਂਦੇ ਰਹਿਣਾ ਹੈ।
 
-ਤਿੰਨ ਚੀਜ਼ਾਂ ਜ਼ਿਆਦਾ ਦੇਰ ਤੱਕ ਲੁਕ ਨਹੀਂ ਸਕਦੀਆਂ, ਸੂਰਜ, ਚੰਦ ਤੇ ਸੱਚ।
 
-ਸਿਹਤ ਸਭ ਤੋਂ ਵੱਡਾ ਗਿਫਟ ਹੈ, ਸੰਤੋਖ ਸਭ ਤੋਂ ਵੱਡਾ ਧਨ ਹੈ, ਵਫਾਦਾਰੀ ਸਭ ਤੋਂ ਵੱਡਾ ਸਬੰਧ ਹੈ।
 
-ਮੈਂ ਕਦੇ ਨਹੀਂ ਦੇਖਦਾ ਕਿ ਕੀ ਕੀਤਾ ਜਾ ਚੁੱਕਾ ਹੈ। ਮੈਂ ਹਮੇਸ਼ਾ ਦੇਖਦਾ ਹਾਂ ਕਿ ਕੀ ਕੀਤਾ ਜਾਣਾ ਬਾਕੀ ਹੈ।
 
-ਅਸੀਂ ਜੋ ਸੋਚਦੇ ਹਾਂ, ਉਹ ਬਣ ਜਾਂਦੇ ਹਾਂ।
 
-ਬੀਤੇ ਹੋਏ ਸਮੇਂ 'ਤੇ ਸੋਗ ਨਾ ਮਨਾਓ, ਨਾ ਹੀ ਭਵਿੱਖ ਦੀ ਚਿੰਤਾ ਕਰੋ, ਸਗੋਂ ਬੁੱਧੀਮਾਨੀ ਤੇ ਇਮਾਨਦਾਰੀ ਨਾਲ ਮੌਜ਼ੂਦਾ ਸਮੇਂ ਵਿੱਚ ਜੀਓ।
 
-ਹਜ਼ਾਰਾਂ ਖੋਖਲੇ ਸ਼ਬਦਾਂ ਤੋਂ ਚੰਗਾ ਉਹ ਇੱਕ ਸ਼ਬਦ ਹੈ, ਜੋ ਕਿ ਸ਼ਾਂਤੀ ਲਿਆਵੇ।

 

Comments

Leave a Reply


Latest News