Wed,Oct 16,2019 | 11:07:45am
HEADLINES:

3 ਸਾਲਾਂ 'ਚ ਮਿਡ ਡੇ ਮੀਲ ਕਰਕੇ 900 ਬੱਚੇ ਹੋਏ ਬਿਮਾਰ : ਕੇਂਦਰ

ਦੇਸ਼ਭਰ ਵਿੱਚ 3 ਸਾਲਾਂ ਦੇ ਦੌਰਾਨ ਮਿਡ ਡੇ ਮੀਲ ਖਾਣ ਨਾਲ 900 ਤੋਂ ਜ਼ਿਆਦਾ ਬੱਚੇ ਬਿਮਾਰ ਹੋਏ ਹਨ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 'ਦ ਵਾਇਰ' ਮੁਤਾਬਕ, ਮੰਤਰਾਲੇ ਨੂੰ ਇਸ ਸਮੇਂ ਦੌਰਾਨ ਭੋਜਨ ਦੀ ਘਟੀਆ ਕੁਆਲਿਟੀ ਦੇ ਸਬੰਧ ਵਿੱਚ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ 35 ਸ਼ਿਕਾਇਤਾਂ ਮਿਲੀਆਂ।

ਦੇਸ਼ਭਰ ਵਿੱਚ ਅਜਿਹਾ ਭੋਜਨ ਖਾਣ ਨਾਲ ਬੀਤੇ 3 ਸਾਲਾਂ ਅਤੇ ਮੌਜੂਦਾ ਸਾਲ ਦੇ ਦੌਰਾਨ ਕੁੱਲ 930 ਬੱਚਿਆਂ ਦੇ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕਿਸੇ ਦੀ ਮੌਤ ਨਹੀਂ ਹੋਈ। ਬੱਚਿਆਂ ਨੂੰ ਪੌਸ਼ਟਿਕ ਮਿਡ ਡੇ ਮੀਲ ਉਪਲਬਧ ਕਰਾਉਣ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰਾਂ 'ਤੇ ਹੈ।

ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਮਿਡ ਡੇ ਮੀਲ ਯੋਜਨਾ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਤਹਿਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸੂਬਿਆਂ ਤੋਂ ਅਪੀਲ ਕੀਤੀ ਗਈ ਸੀ ਕਿ ਉਹ ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਦੀ ਰਿਪੋਰਟ ਪੇਸ਼ ਕਰਨ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਨੇ ਰਸੋਈ ਵਿੱਚ ਕੁਆਲਿਟੀ, ਸੁਰੱਖਿਆ, ਸਾਫ-ਸਫਾਈ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।

Comments

Leave a Reply


Latest News