Thu,Aug 22,2019 | 09:21:45am
HEADLINES:

ਦੇਸ਼ ਦੇ 37 ਫੀਸਦੀ ਸਕੂਲਾਂ ਵਿੱਚ ਬਿਜਲੀ ਨਹੀਂ : ਰਿਪੋਰਟ

ਭਾਰਤ ਦੇ ਕਰੀਬ 37 ਫੀਸਦੀ ਸਕੂਲਾਂ ਵਿੱਚ ਅੱਜ ਵੀ ਬਿਜਲੀ ਉਪਲਬਧ ਨਹੀਂ ਹੈ। ਯੂਡੀਆਈਐੱਸਈ ਦੀ ਸਾਲ 2017-19 ਦੀ ਰਿਪੋਰਟ ਮੁਤਾਬਕ, ਦੇਸ਼ ਦੇ ਸਿਰਫ 63.14 ਫੀਸਦੀ ਸਕੂਲਾਂ ਵਿੱਚ ਬਿਜਲੀ ਮੌਜੂਦ ਸੀ, ਜਦਕਿ ਬਾਕੀ ਸਕੂਲਾਂ ਵਿੱਚ ਬਿਜਲੀ ਨਹੀਂ ਸੀ। ਇੱਕ ਖਬਰ ਮੁਤਾਬਕ, ਇਸ ਵਿਸ਼ੇ 'ਤੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦਾ ਕਹਿਣਾ ਹੈ ਕਿ 'ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ' ਤਹਿਤ ਪੇਂਡੂ ਖੇਤਰਾਂ ਵਿੱਚ ਬਿਜਲੀ ਪਹੁੰਚਾਈ ਜਾਂਦੀ ਹੈ।

ਅਜਿਹੇ ਸਕੂਲ, ਜਿਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਦੀ ਜ਼ਰੂਰਤ ਹੈ, ਉਹ ਸਟੇਟ ਪਾਵਰ ਯੂਟੀਲਿਟੀ ਨਾਲ ਸੰਪਰਕ ਕਰ ਸਕਦੇ ਹਨ। ਯੂਡੀਆਈਐੱਸਈ 2017-19 ਦੀ ਰਿਪੋਰਟ ਮੁਤਾਬਕ, ਅਸਮ ਦੇ 24.28 ਫੀਸਦੀ, ਮੇਘਾਲਯ ਦੇ 26.34, ਬਿਹਾਰ ਦੇ 45.82 ਫੀਸਦੀ, ਮੱਧ ਪ੍ਰਦੇਸ਼ ਦੇ 32.85 ਫੀਸਦੀ, ਮਣੀਪੁਰ ਦੇ 42.08 ਫੀਸਦੀ, ਓਡੀਸ਼ਾ ਦੇ 36.05 ਫੀਸਦੀ ਅਤੇ ਤ੍ਰਿਪੁਰਾ ਦੇ 31.11 ਫੀਸਦੀ ਸਕੂਲਾਂ ਵਿੱਚ ਬਿਜਲੀ ਕੁਨੈਕਸ਼ਨ ਹਨ।

ਹਰਿਆਣਾ ਵਿੱਚ 97.52 ਫੀਸਦੀ, ਹਿਮਾਚਲ ਪ੍ਰਦੇਸ਼ ਵਿੱਚ 92.09 ਫੀਸਦੀ, ਜੰਮੂ ਕਸ਼ਮੀਰ ਵਿੱਚ 36.63 ਫੀਸਦੀ ਤੇ ਪੰਜਾਬ ਵਿੱਚ 99.55 ਫੀਸਦੀ ਸਕੂਲਾਂ 'ਚ ਬਿਜਲੀ ਹੈ।

Comments

Leave a Reply


Latest News