Mon,Dec 09,2019 | 10:34:22am
HEADLINES:

ਈ-ਕਾਮਰਸ ਤੇ ਟੈਕ ਸਟਾਰਟਅਪਸ 'ਚ ਹੋਣ ਵਾਲੀ ਹੈ ਬੰਪਰ ਭਰਤੀ

ਇੱਕ ਰਿਸਰਚ ਰਿਪੋਰਟ ਮੁਤਾਬਕ, ਮੌਜ਼ੂਦਾ ਵਿੱਤ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਵਿੱਚ ਈ-ਕਾਮਰਸ ਤੇ ਸਟਾਰਟਅਪਸ ਸੈਕਟਰ ਵਿੱਚ ਨੌਕਰੀਆਂ ਦੇ 44 ਹਜ਼ਾਰ ਤੋਂ ਜ਼ਿਆਦਾ ਮੌਕੇ ਪੈਦਾ ਹੋਣ ਦੀ ਉਮੀਦ ਹੈ। ਪ੍ਰੋਫੈਸ਼ਨਲਸ ਦੀ ਇਸ ਭਾਰੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਦੀ ਤਨਖਾਹ ਤੇ ਕੰਪਨਸੇਸ਼ਨ ਵਿੱਚ ਵੀ ਵਾਧਾ ਹੋ ਸਕਦਾ ਹੈ।

ਸਵੀਗੀ, ਓਇਓ, ਬਾਇਜੂਜ਼, ਐਕਸਟ੍ਰਾਮਾਰਕਸ ਤੇ ਜੋਮੈਟੋ ਵਰਗੀਆਂ ਕੰਪਨੀਆਂ ਦੇ ਕਰਮਚਾਰੀਆਂ ਦੀ ਗਿਣਤੀ ਇਸ ਸਾਲ ਘੱਟ ਤੋਂ ਘੱਟ 25 ਫੀਸਦੀ ਵਧ ਸਕਦੀ ਹੈ। ਬਜਟ ਰੂਮ ਉਪਲਬਧ ਕਰਾਉਣ ਵਾਲੀ ਕੰਪਨੀ ਓਇਓ ਦੂਜੇ ਦੇਸ਼ਾਂ ਵਿੱਚ ਕਾਰੋਬਾਰ ਵਧਾ ਰਹੀ ਹੈ ਅਤੇ ਉਹ ਇਸ ਸਾਲ ਆਪਣੇ ਕਰਮਚਾਰੀਆਂ ਦੀ ਗਿਣਤੀ ਨੂੰ ਦੁੱਗਣਾ ਕਰਨ ਬਾਰੇ ਸੋਚ ਰਹੀ ਹੈ।

ਓਇਓ ਦੇ ਪ੍ਰੋਜੈਕਸ਼ਨ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ ਇਸ ਸਾਲ ਆਪਣੇ ਕਰਮਚਾਰੀਆਂ ਦੀ ਗਿਣਤੀ ਦੁੱਗਣਾ ਕਰਨ ਦੀ ਤਿਆਰੀ ਵਿੱਚ ਹੈ, ਜਿਸ ਵਿੱਚ ਬਿਜ਼ਨੈੱਸ ਡਵੈਲਪਮੈਂਟ ਤੇ ਟੈਕਨੋਲਾਜੀ ਖਾਸ ਪਹਿਲ ਵਾਲੇ ਖੇਤਰ ਰਹਿਣਗੇ। ਈਵਾਈ ਇੰਡੀਆ ਵਿੱਚ ਈ-ਕਾਮਰਸ ਤੇ ਕੰਜ਼ਿਊਮਰ ਇੰਟਰਨੈੱਟ ਦੇ ਨੁਮਾਇੰਦੇ ਦੱਸਦੇ ਹਨ ਕਿ ਟੈਲੰਟ ਦੀ ਗਿਣਤੀ ਸੀਮਤ ਹੋਣ ਕਰਕੇ ਇੰਡਸਟਰੀ ਕਰਮਚਾਰੀਆਂ ਦੇ ਕੰਮ ਛੱਡ ਕੇ ਚਲੇ ਜਾਣ ਦੀ ਜ਼ਿਆਦਾ ਦਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ।

Comments

Leave a Reply


Latest News