Thu,Aug 22,2019 | 09:30:36am
HEADLINES:

ਐੱਸਬੀਆਈ ਨੇ ਕੱਢੀਆਂ 77 ਨੌਕਰੀਆਂ, 76 ਹਜ਼ਾਰ ਰੁਪਏ ਤੱਕ ਮਿਲੇਗੀ ਤਨਖਾਹ

ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਸਪੈਸ਼ਲ ਕੈਡਰ ਆਫਿਸਰ (ਐੱਸਸੀਓ) ਤੇ ਡਿਪਟੀ ਜਨਰਲ ਮੈਨੇਜਰ ਦੀਆਂ ਪੋਸਟਾਂ 'ਤੇ ਭਰਤੀਆਂ ਕੱਢੀਆਂ ਹਨ। ਐੱਸਸੀਓ ਤੇ ਡਿਪਟੀ ਜਨਰਲ ਮੈਨੇਜਰ ਦੀਆਂ ਪੋਸਟਾਂ 'ਤੇ ਅਪਲਾਈ ਕਰਨ ਦੀ ਅੰਤਮ ਤਾਰੀਖ 12 ਅਗਸਤ 2019 ਹੈ। ਉਮੀਦਵਾਰ ਅਧਿਕਾਰਕ ਵੈੱਬਸਾਈਟ sbi.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਕੁੱਲ 77 ਪੋਸਟਾਂ ਵਿੱਚੋਂ ਡਿਪਟੀ ਜਨਰਲ ਮੈਨੇਜਰ ਦੀ 1, ਐੱਸਐੱਮਈ ਕ੍ਰੈਡਿਟ ਐਨਾਲਿਸਟ ਸੈਕਟਰ ਸਪੈਸ਼ਲ ਦੀਆਂ 11, ਐੱਸਐੱਮਈ ਕ੍ਰੈਡਿਟ ਐਨਾਲਿਸਟ ਸਟ੍ਰਕਚਰਿੰਗ ਦੀਆਂ 4, ਐੱਸਐੱਮਈ ਕ੍ਰੈਡਿਟ ਐਨਾਲਿਸ ਦੀਆਂ 10 ਪੋਸਟਾਂ, ਕ੍ਰੈਡਿਟ ਐਨਾਲਿਸਟ ਦੀਆਂ 50 ਪੋਸਟਾਂ ਅਤੇ ਡਿਪਟੀ ਜਨਰਲ ਮੈਨੇਜਰ ਐਸਟ ਲਾਈਬਿਲਟੀ ਮੈਨੇਜਮੈਂਟ ਦੀ 1 ਪੋਸਟ ਹੋਵੇਗੀ।

ਡਿਪਟੀ ਜਨਰਲ ਮੈਨੇਜਰ ਦੀ ਪੋਸਟ ਲਈ ਉਮਰ ਸੀਮਾ 45 ਸਾਲ, ਜਦਕਿ ਬਾਕੀ ਪੋਸਟਾਂ ਲਈ 35 ਸਾਲ ਰੱਖੀ ਗਈ ਹੈ। ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਐੱਮਬੀਏ, ਬੀਈ/ਬੀਟੈਕ, ਸੀਏ ਕੀਤਾ ਹੋਣਾ ਜ਼ਰੂਰੀ ਹੈ। ਡਿਪਟੀ ਜਨਰਲ ਮੈਨੇਜਰ ਦੀ ਪੋਸਟ ਲਈ ਤਨਖਾਹ 68,680 ਤੋਂ 76,520 ਰੁਪਏ ਅਤੇ ਹੋਰ ਪੋਸਟਾਂ ਲਈ 42,020 ਤੋਂ 51490 ਰੁਪਏ ਤੈਅ ਕੀਤੀ ਗਈ ਹੈ।

Comments

Leave a Reply


Latest News