Mon,Dec 09,2019 | 11:27:26am
HEADLINES:

ਜੇਐੱਨਯੂ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ 'ਤੇ ਕਰੇਗੀ ਭਰਤੀਆਂ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੇ ਵੱਖ-ਵੱਖ ਵਿਭਾਗਾਂ ਵਿੱਚ ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਤੇ ਪ੍ਰੋਫੈਸਰ ਦੀਆਂ ਪੋਸਟਾਂ ਲੇਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 271 ਪੋਸਟਾਂ 'ਤੇ ਨਿਯੁਕਤੀ ਕੀਤੀ ਜਾਣੀ ਹੈ। ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ (www.jnu.ac.in/career) 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਪ੍ਰਕਿਰਿਆ 9 ਅਗਸਤ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ।

ਐਸੋਸੀਏਟ ਪ੍ਰੋਫੈਸਰ ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਉਸ ਵਿਸ਼ੇ ਨਾਲ ਸਬੰਧਤ ਖੇਤਰ ਵਿੱਚ ਪੀਐੱਚਡੀ ਦੀ ਡਿਗਰੀ ਹੋਣੀ ਚਾਹੀਦੀ ਹੈ, ਜਿਸ ਵਿੱਚ ਉਹ ਅਪਲਾਈ ਕਰ ਰਹੇ ਹਨ। ਉਮੀਦਵਾਰ ਦੇ ਪੋਸਟ ਗ੍ਰੈਜੂਏਸ਼ਨ ਵਿੱਚ ਘੱਟ ਤੋਂ ਘੱਟ 55 ਫੀਸਦੀ ਨੰਬਰ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਿੱਖਿਆ ਜਾਂ ਰਿਸਰਚ ਵਿੱਚ ਘੱਟ ਤੋਂ ਘੱਟ 8 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ।

ਅਸਿਸਟੈਂਟ ਪ੍ਰੋਫੈਸਰ ਲਈ ਉਮੀਦਵਾਰ ਕੋਲ ਮਾਸਟਰ ਡਿਗਰੀ ਵਿੱਚ 55 ਫੀਸਦੀ ਅੰਕ ਹੋਣੇ ਚਾਹੀਦੇ ਹਨ। ਉਮੀਦਵਾਰ ਕੋਲ ਯੂਜੀਸੀ ਨੈੱਟ ਦੀ ਯੋਗਤਾ ਹੋਵੇ। ਐਸੋਸੀਏਟ ਪ੍ਰੋਫੈਸਰ ਦੀ ਪੋਸਟ 'ਤੇ 1.31 ਲੱਖ ਤੋਂ 2.17 ਲੱਖ, ਅਸਿਸਟੈਂਟ ਪ੍ਰੋਫੈਸਰ ਨੂੰ 57 ਹਜ਼ਾਰ ਤੋਂ 1.82 ਲੱਖ ਤੇ ਪ੍ਰੋਫੈਸਰ ਨੂੰ 1.44 ਲੱਖ ਤੋਂ 2.18 ਲੱਖ ਰੁਪਏ ਤਨਖਾਹ ਮਿਲੇਗੀ।

Comments

Leave a Reply


Latest News