Tue,Sep 17,2019 | 04:58:36am
HEADLINES:

ਭਾਰਤੀ ਹਵਾਈ ਫੌਜ 'ਚ ਭਰਤੀ ਹੋਣ ਦਾ ਮੌਕਾ, 15 ਜੁਲਾਈ ਤੱਕ ਕਰੋ ਅਪਲਾਈ

ਭਾਰਤੀ ਹਵਾਈ ਫੌਜ ਨੇ ਗਰੁੱਪ ਐਕਸ ਤੇ ਗਰੁੱਪ ਵਾਈ ਟਰੇਡਸ ਅਧੀਨ ਏਅਰਮੈਨ ਦੀਆਂ ਖਾਲੀ ਪਈਆਂ ਪੋਸਟਾਂ 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ਗਰੁੱਪ ਐਕਸ ਤੇ ਗਰੁੱਪ ਵਾਈ ਟਰੇਡਸ ਤਹਿਤ ਏਅਰਮੈਨ ਦੀਆਂ ਪੋਸਟਾਂ 'ਤੇ 15 ਜੁਲਾਈ 2019 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਆਨਲਾਈਲਾਨ ਅਰਜ਼ੀਆਂ ਜਮ੍ਹਾ ਕਰਨ ਦੀ ਪ੍ਰਕਿਰਿਆ 1 ਜੁਲਾਈ 2019 ਤੋਂ ਸ਼ੁਰੂ ਹੋਵੇਗੀ। ਇਹ ਆਨਲਾਈਨ ਪ੍ਰਕਿਰਿਆ 15 ਜੁਲਾਈ 2019 ਤੱਕ ਜਾਰੀ ਰਹੇਗੀ। ਗਰੁੱਪ ਐਕਸ ਟਰੇਡ ਲਈ ਉਮੀਦਵਾਰਾਂ ਦਾ ਇੰਟਰਮੀਡੀਏਟ ਬਾਰਵੀਂ ਪਾਸ ਹੋਣਾ ਚਾਹੀਦਾ ਹੈ ਜਾਂ ਇਸਦੇ ਬਰਾਬਰ ਦੇ ਕਿਸੇ ਬੋਰਡ ਤੋਂ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ।

ਇਸ ਤੋਂ ਇਲਾਵਾ ਗਰੁੱਪ ਵਾਈ ਟਰੇਡਸ ਲਈ ਮਾਨਤਾ ਪ੍ਰਾਪਤ ਐਜੁਕੇਸ਼ਨ ਬੋਰਡ ਤੋਂ ਘੱਟੋ ਘੱਟ 50 ਫੀਸਦੀ ਅੰਕਾਂ ਤੇ ਅੰਗਰੇਜ਼ੀ 'ਚ 50 ਫੀਸਦੀ ਅੰਕਾਂ ਨਾਲ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਣਾ ਚਾਹੀਦਾ ਹੈ। ਯੋਗ ਉਮੀਦਵਾਰ ਅਧਿਕਾਰਕ ਵੈੱਬਸਾਈਟ www.airmenselection.cdac.in ਜਾਂ www.careerindianairforce.cdac.in 'ਤੇ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਜਲਦੀ ਹੀ ਅਪਲਾਈ ਕਰਨ।

Comments

Leave a Reply


Latest News