Wed,Jun 03,2020 | 09:50:38pm
HEADLINES:

ਅਪਰਾਧ ਨੂੰ ਸਵੀਕਾਰ ਕਰਨਾ ਸਭ ਤੋਂ ਵੱਡਾ ਅਪਰਾਧ ਹੈ

ਏਨ ਰੈਂਡ ਦਾ ਜਨਮ 2 ਫਰਵਰੀ 1905 ਨੂੰ ਸੇਂਟ ਪੀਟਰਸਬਰਗ, ਰੂਸੀ ਸਾਮਰਾਜ 'ਚ ਹੋਇਆ। ਉਹ ਇੱਕ ਮਹਾਨ ਲੇਖਕ ਤੇ ਫਿਲਾਸਫਰ ਸਨ, ਜਿਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ।

-ਇੱਕ ਰਚਨਾਤਮਕ ਆਦਮੀ ਕੁਝ ਪ੍ਰਾਪਤ ਕਰਨ ਦੀ ਇੱਛਾ ਨਾਲ ਪ੍ਰੇਰਿਤ ਹੁੰਦਾ ਹੈ ਨਾ ਕਿ ਦੂਜਿਆਂ ਨੂੰ ਹਰਾਉਣ ਦੀ ਇੱਛਾ ਨਾਲ।
 
-ਸਵਾਲ ਇਹ ਨਹੀਂ ਹੈ ਕਿ ਕੌਣ ਮੈਨੂੰ ਜਾਣ ਲਈ ਕਹਿ ਰਿਹਾ ਹੈ, ਸਵਾਲ ਇਹ ਹੈ ਕਿ ਕੌਣ ਮੈਨੂੰ ਰੋਕ ਰਿਹਾ ਹੈ।
 
-ਮੌਕਿਆਂ ਦੇ ਪਾਇਦਾਨ 'ਤੇ ਪੈਰ ਰੱਖ ਕੇ ਹੀ ਸਫਲਤਾ ਦੀ ਪੌੜੀ 'ਤੇ ਸਭ ਤੋਂ ਵਧੀਆ ਤਰੀਕੇ ਨਾਲ ਚੜ੍ਹਿਆ ਜਾ ਸਕਦਾ ਹੈ।
 
-ਹਰ ਮੁੱਦੇ ਦੇ ਦੋ ਪਹਿਲੂ ਹਨ : ਇੱਕ ਸਹੀ ਹੈ ਤੇ ਦੂਸਰਾ ਗਲਤ ਹੈ, ਪਰ ਵਿਚਕਾਰ ਵਾਲਾ ਹਮੇਸ਼ਾ ਬੁਰਾ ਹੁੰਦਾ ਹੈ।
 
-ਮੈਂ ਤੈਨੂੰ ਪਿਆਰ ਕਰਦਾ ਹਾਂ, ਕਹਿਣ ਤੋਂ ਪਹਿਲਾਂ ਇੱਕ ਵਿਅਕਤੀ ਨੂੰ 'ਮੈਂ' ਕਹਿਣ ਦੇ ਸਮਰੱਥ ਹੋਣਾ ਚਾਹੀਦਾ ਹੈ।
 
-ਪੈਸਾ ਇੱਕ ਸਮਾਜ ਦੇ ਸਦਗੁਣਾ ਦਾ ਬੈਰੋਮੀਟਰ ਹੈ।
 
-ਨੈਤਿਕਤਾ ਦਾ ਉਦੇਸ਼ ਤੁਹਾਨੂੰ ਸੇਧ ਦੇਣਾ ਹੈ ਨਾ ਕਿ ਦੁੱਖ ਦੇਣਾ।
 
-ਸਭ ਤੋਂ ਬੁਰਾ ਅਪਰਾਧ ਇੱਕ ਅਣਚਾਹੇ ਅਪਰਾਧ ਨੂੰ ਸਵੀਕਾਰ ਕਰਨਾ ਹੈ।
 
-ਬੁਰਾਈ ਨੂੰ ਦੋਸ਼ੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
 
-ਕੁਝ ਪ੍ਰਾਪਤ ਕਰਨ ਲਈ ਤੁਹਾਨੂੰ ਇੱਕ ਸੋਚ ਦੀ ਲੋੜ ਹੁੰਦੀ ਹੈ। ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਸੀਂ ਕੀ ਹੋ ਤੇ ਅਸਲ ਸ਼ਕਤੀ ਕੀ ਹੈ।

 

Comments

Leave a Reply


Latest News