Tue,Jul 16,2019 | 12:36:40pm
HEADLINES:

ਡਾਕ ਵਿਭਾਗ 'ਚ ਨਿਕਲੀਆਂ 1735 ਪੋਸਟਾਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

ਭਾਰਤੀ ਡਾਕ ਵਿਭਾਗ 'ਚ ਵੱਖ ਵੱਖ ਪੋਸਟਲ ਸਰਕਲਾਂ 'ਚ ਡਾਕ ਸੇਵਕ ਦੀਆਂ ਖਾਲੀ ਪਈਆਂ ਪੋਸਟਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 6 ਜੂਨ ਤੋਂ 2019 ਤੋਂ 5 ਜੁਲਾਈ 2019 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਯੋਗ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਸਕੁਲ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਉਸਦਾ ਸਬੰਧਤ ਸੂਬੇ ਦੀ ਅਧਿਕਾਰਕ ਸਥਾਨਕ ਭਾਸ਼ਾ 'ਚ ਨਿਪੁੰਨਤਾ ਹਾਸਲ ਹੋਣਾ ਵੀ ਜ਼ਰੂਰੀ ਹੈ। ਇਨ੍ਹਾਂ ਪੋਸਟਾਂ ਲਈ ਯੋਗ ਉਮੀਦਵਾਰ ਦੀ ਅਪਲਾਈ ਕਰਨ ਦੀ ਘੱਟ ਤੋਂ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ 40 ਸਾਲ ਹੈ।

ਉਮੀਦਵਾਰਾਂ ਦੀ ਚੋਣ ਯੋਗਤਾ ਪ੍ਰਾਪਤ ਅੰਕਾਂ ਦੇ ਅਧਾਰ 'ਤੇ ਤਿਆਰ 'ਆਟੋਮੈਟਿਕ ਜੈਨਰੇਟਿਡ ਮੈਰਿਟ ਲਿਸਟ' ਦੇ ਅਧਾਰ 'ਤੇ ਕੀਤਾ ਜਾਵੇਗਾ। ਯੋਗ ਉਮੀਦਵਾਰ ਡਾਕ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ ਦੇ ਮਾਧਿਅਮ ਨਾਲ 06 ਜੂਨ ਤੋਂ 05 ਜੁਲਾਈ 2019 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਵਾਲੇ ਜਨਰਲ ਕੈਟਾਗਿਰੀ ਦੇਉਮੀਦਵਾਰਾਂ ਤੋਂ 100 ਰੁਪਏ ਫੀਸ ਲਈ ਜਾਵੇਗੀ। ਇਸ ਤੋਂ ਇਲਾਵਾ ਮਹਿਲਾ ਤੇ ਐੱਸਸੀ, ਐੱਸਟੀ ਤੇ ਪੀਡਬਲਿਯੂਡੀ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਲੱਗੇਗੀ।

Comments

Leave a Reply


Latest News