Tue,Sep 17,2019 | 04:56:21am
HEADLINES:

ਆਪਣੀਆਂ ਕਮਜ਼ੋਰੀਆਂ ਤੋਂ ਬਾਹਰ ਆਉਣ ਨਾਲ ਤਾਕਤ ਮਿਲੇਗੀ

ਸਿਗਮੰਡ ਫ੍ਰਾਈਡ ਦਾ ਜਨਮ 6 ਮਈ 1856 ਨੂੰ ਮੋਰਾਵੀਆ (ਚੈੱਕ ਰਿਪਬਲਿਕ) 'ਚ ਹੋਇਆ। ਉਹ ਇੱਕ ਮਨੋਵਿਸ਼ਲੇਸ਼ਕ ਸਨ। ਉਨ੍ਹਾਂ ਨੂੰ ਆਪਣੀ ਥਿਊਰੀ 'ਅਚੇਤਨ ਮਨ' ਲਈ ਜਾਣਿਆ ਜਾਂਦਾ ਹੈ।

-ਜ਼ਿਆਦਾਤਰ ਲੋਕ ਆਜ਼ਾਦੀ ਨਹੀਂ ਚਾਹੁੰਦੇ, ਕਿਉਂਕਿ ਆਜ਼ਾਦੀ ਨਾਲ ਜ਼ਿੰਮੇਦਾਰੀ ਆ ਜਾਂਦੀ ਹੈ ਤੇ ਜ਼ਿਆਦਾਤਰ ਲੋਕ ਜ਼ਿੰਮੇਦਾਰੀ ਤੋਂ ਡਰਦੇ ਹਨ।

-ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਛੱਡ ਦਿਓ।

-ਹਰ ਜ਼ਿੰਦਗੀ ਦਾ ਟੀਚਾ ਮੌਤ ਹੈ।

-ਮਨੁੱਖ ਜਿੰਨਾ ਸੋਚਦਾ ਹੈ, ਉਸ ਤੋਂ ਕਿਤੇ ਜ਼ਿਆਦਾ ਨੈਤਿਕ ਹੈ ਤੇ ਉਹ ਇੰਨਾ ਅਨੈਤਿਕ ਹੈ ਕਿ ਉਹ ਉਸਦੀ ਕਲਪਨਾ ਵੀ ਨਹੀਂ ਕਰ ਸਕਦਾ।

-ਪ੍ਰੇਮ ਤੇ ਕੰਮ, ਕੰਮ ਤੇ ਪ੍ਰੇਮ, ਬਸ ਇਹੀ ਤਾਂ ਹੈ।

-ਜਿਸ ਤਰ੍ਹਾਂ ਕਿਸੇ ਨੂੰ ਆਸਥਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਉੇਸੇ ਤਰ੍ਹਾਂ ਕਿਸੇ ਨੂੰ ਨਾਸਤਿਕਤਾ ਲਈ ਵੀ ਮਜਬੂਰ ਨਹੀਂ ਕੀਤਾ ਜਾ ਸਕਦਾ।

-ਜਿਸ ਸੱਭਿਅਤਾ 'ਚ ਵੱਡੀ ਗਿਣਤੀ 'ਚ ਅਸੰਤੁਸ਼ਟ ਤੇ ਗੁੱਸੇ ਵਾਲੇ ਲੋਕ ਹੋਣ, ਉਹ ਲੰਮੇ ਸਮੇਂ ਤੱਕ ਨਹੀਂ ਟਿਕ ਸਕਦੀ।

-ਕੋਈ ਮਨੁੱਖ ਸਿਰਫ ਉਦੋਂ ਤੱਕ ਸ਼ਕਤੀਸ਼ਾਲੀ ਹੈ, ਜਦੋਂ ਤੱਕ ਉਹ ਕਿਸੇ ਸਸ਼ਕਤ ਯੋਜਨਾ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਜਦੋਂ ਉਹ ਇਸਦਾ ਵਿਰੋਧ ਕਰਦਾ ਹੈ ਤਾਂ ਉਹ ਨਿਰਬਲ ਹੋ ਜਾਂਦਾ ਹੈ। 

-ਆਪਣੀਆਂ ਕਮਜ਼ੋਰੀਆਂ ਤੋਂ ਪੂਰੀ ਤਰ੍ਹਾਂ ਬਾਹਰ ਆਉਣ ਨਾਲ ਹੀ ਤੁਹਾਨੂੰ ਤਾਕਤ ਮਿਲ ਸਕਦੀ ਹੈ।

Comments

Leave a Reply


Latest News