Tue,Jul 16,2019 | 12:35:45pm
HEADLINES:

ਜਿੱਥੇ ਸਖਤ ਸੰਘਰਸ਼ ਨਹੀਂ ਹੈ, ਉੱਥੇ ਸ਼ਕਤੀ ਵੀ ਨਹੀਂ

ਓਪਰਾ ਵਿਨਫ੍ਰੇ ਦਾ ਜਨਮ  29 ਜਨਵਰੀ 1954 ਨੂੰ ਅਮਰੀਕਾ 'ਚ ਹੋਇਆ। ਉਹ 20ਵੀਂ ਸਦੀ ਦੇ ਅਫਰੀਕਾ ਦੇ ਸਭ ਤੋਂ ਅਮੀਰ ਮਹਿਲਾ ਰਹਿ ਚੁੱਕੇ ਹਨ। ਉਹ ਇੱਕ ਫਿਲਮੀ ਅਦਾਕਾਰਾ ਤੇ ਪ੍ਰੋਡਿਊਸਰ ਹਨ।

-ਸਭ ਕੁਝ ਤੁਹਾਡਾ ਹੋ ਸਕਦਾ ਹੈ, ਪਰ ਇਹ ਸਭ ਇੱਕ ਵਾਰ 'ਚ ਹੀ ਨਹੀਂ ਹੋ ਸਕਦਾ।

-ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ ਕਿ ਇਨਸਾਨ ਸਿਰਫ ਆਪਣਾ ਨਜ਼ਰੀਆ ਬਦਲ ਕੇ ਆਪਣਾ ਭਵਿੱਖ ਬਦਲ ਸਕਦਾ ਹੈ।

-ਅਜਿਹੇ ਲੋਕਾਂ ਨਾਲ ਘਿਰੇ ਰਹੋ, ਜੋ ਤੁਹਾਨੂੰ ਉਪਰ ਲੈ ਕੇ ਜਾਂਦੇ ਹਨ।

-ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਸਫਲਤਾ ਦੇ ਰਾਹ 'ਤੇ ਚੱਲ ਰਹੇ ਹੋ, ਜਦੋਂ ਬਿਨਾਂ ਪੈਸੇ ਲੈ ਕੇ ਵੀ ਤੁਸੀਂ ਆਪਣਾ ਕੰਮ ਕਰੋ।

-ਸਾਹ ਲਵੋ ਤੇ ਛੱਡੋ ਤੇ ਆਪਣੇ ਆਪ ਨੂੰ ਯਾਦ ਦਿਵਾਓ ਕਿ ਸਿਰਫ ਇਹੀ ਪਲ ਹੈ ਜੋ ਨਿਸ਼ਚਿਤ ਤੌਰ 'ਤੇ ਤੁਹਾਡਾ ਹੈ।

-ਸਿਰਫ ਉਹੀ ਲੋਕ ਨਹੀਂ ਡਿਗਦੇ, ਜੋ ਕਦੇ ਚੁਣੌਤੀਪੂਰਨ ਕੰਮ ਨਹੀਂ ਕਰਦੇ।

-ਇਸ ਪਲ ਆਪਣਾ ਸਭ ਤੋਂ ਬੈਸਟ ਦੇਣਾ ਤੁਹਾਨੂੰ ਅਗਲੇ ਪਲ ਸਭ ਤੋਂ ਵਧੀਆ ਸਥਿਤੀ 'ਚ ਲੈ ਆਉਂਦਾ ਹੈ।

-ਮੈਨੂੰ ਲੱਗਦਾ ਹੈ ਕਿ ਤਿਆਰੀ ਤੇ ਮੌਕੇ ਦਾ ਮਿਲਣਾ ਹੀ ਕਿਸਮਤ ਹੈ।

-ਭੌਤਿਕ ਸਫਲਤਾ ਇਹ ਕਰਦੀ ਹੈ ਕਿ ਇਹ ਤੁਹਾਨੂੰ ਅਜਿਹੀ ਸਮਰੱਥਾ ਦਿੰਦੀ ਹੈ ਕਿ ਤੁਸੀਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰ ਸਕੋ, ਜੋ ਅਸਲ ਜ਼ਿੰਦਗੀ 'ਚ ਮਹੱਤਵਪੂਰਨ ਹਨ।

-ਸਾਡੇ 'ਚੋਂ ਹਰ ਕੋਈ ਜੋ ਸਫਲ ਹੁੰਦਾ ਹੈ, ਉਸਦਾ ਇੱਕ ਕਾਰਨ ਹੁੰਦਾ ਹੈ ਕਿ ਉਸਨੂੰ ਕੋਈ ਰਸਤਾ ਦਿਖਾਉਣ ਵਾਲਾ ਹੁੰਦਾ ਹੈ।

Comments

Leave a Reply


Latest News