Wed,Oct 16,2019 | 11:07:37am
HEADLINES:

ਜਿਓਲਾਜੀਕਲ ਸਰਵੇ ਆਫ ਇੰਡੀਆ ਨੇ 37 ਪੋਸਟਾਂ 'ਤੇ ਜਾਰੀ ਕੀਤਾ ਨੋਟੀਫਿਕੇਸ਼ਨ

ਜਿਓਲਾਜੀਕਲ ਸਰਵੇ ਆਫ ਇੰਡੀਆ ਨੇ ਡਰਾਈਵਰ ਦੀਆਂ ਪੋਸਟਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ 'ਤੇ ਉਮੀਦਵਾਰ 26 ਜੂਨ ਤੱਕ ਅਪਲਾਈ ਕਰ ਸਕਦੇ ਹਨ। ਰੋਜ਼ਗਾਰ ਸਮਾਚਾਰ 'ਚ ਇਹ ਇਸ਼ਤਿਹਾਰ ਛਪਣ ਤੋਂ 60 ਦਿਨਾਂ ਦੇ ਅੰਦਰ ਯਾਨੀ 26 ਜੂਨ 2019 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜਿਓਲਾਜੀਕਲ ਸਰਵੇ ਆਫ ਇੰਡੀਆ ਨੇ ਡਰਾਈਵਰ ਦੀਆਂ 37 ਪੋਸਟਾਂ ਕੱਢੀਆਂ ਹਨ।

ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ ਜਾਂ ਫਿਰ ਇਸਦੇ ਬਰਾਬਰ ਦੀ ਕੋਈ ਯੋਗਤਾ ਹੋਵੇ। ਉਮੀਦਵਾਰ ਕੋਲ ਐੱਲਟੀਵੀ ਜਾਂ ਐੱਚਟੀਵੀ ਲਾਇਸੰਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕਿਸੇ ਮਾਨਤਾ ਪ੍ਰਾਪਤ ਸੰਗਠਨ 'ਚ ਟਰੱਕ, ਜੀਪ ਜਾਂ ਟਰੈਕਟਰ ਚਲਾਉਣ ਦਾ 3 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਉਮਰ ਵੱੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ।

ਉਮੀਦਵਾਰਾਂ ਦੀ ਚੋਣ ਟ੍ਰੇਡ ਟੈਸਟ (ਵਿਵਹਾਰਿਕ ਤੇ ਲਿਖਤੀ) ਪ੍ਰੀਖਿਆ ਦੇ ਅਧਾਰ 'ਤੇ ਕੀਤੀ ਜਾਵੇਗੀ। ਉਮੀਦਵਾਰ ਵਧੀਕ ਡਾਇਰੈਕਟਰ, ਭਾਰਤੀ ਵਿਗਿਆਨਕ ਸਰਵੇ, ਦੱਖਣੀ ਖੇਤਰ ਜੀਐੱਸਆਈ ਕੰਪਲੈਕਸ, ਬੰਦਲਾਗੁਡਾ ਹੈਦਾਰਾਬਾਦ ਦੇ ਪਤੇ 'ਤੇ ਆਫਲਾਈਨ ਅਪਲਾਈ ਕਰ ਸਕਦੇ ਹੋ।

Comments

Leave a Reply


Latest News