Sat,May 25,2019 | 01:15:16pm
HEADLINES:

ਸੰਘਰਸ਼ ਜਿੰਨਾ ਵੱੱਡਾ ਹੋਵੇਗਾ, ਜਿੱਤ ਵੀ ਓਨੀ ਸ਼ਾਨਦਾਰ ਹੋਵੇਗੀ

ਨਿਕੋਲਸ ਜੇਮਸ ਵਿਯੁਜੇਸਿਕ ਦਾ ਜਨਮ 4 ਦਸੰਬਰ 1982 ਨੂੰ ਮੈਲਬੋਰਨ, ਆਸਟ੍ਰੇਲੀਆ 'ਚ ਹੋਇਆ। ਉਹ ਪੇਸ਼ੇ ਤੋਂ ਇੱਕ ਲੇਖਕ ਤੇ ਮੋਟੀਵੇਸ਼ਨਲ ਸਪੀਕਰ ਹਨ। ਉਨ੍ਹਾਂ ਦੇ ਜਨਮ ਤੋਂ ਹੀ ਹੱਥ ਪੈਰ ਨਹੀਂ ਸਨ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ:-

-ਜੇਕਰ ਤੁਹਾਡੇ ਨਾਲ ਚਮਤਕਾਰ ਨਹੀਂ ਹੋ ਸਕਦਾ ਤਾਂ ਖੁਦ ਚਮਤਕਾਰ ਬਣ ਜਾਓ।
 
-ਇਨਸਾਨ ਦਾ ਸਾਹਸ, ਜਿੰਨਾ ਅਸੀਂ ਸੋਚਦੇ ਹਾਂ, ਉਸ ਤੋਂ ਵੀ ਜ਼ਿਆਦਾ ਹੈਂਡਲ ਕਰ ਸਕਦਾ ਹੈ।
 
-ਇਹ ਸੋਚਣਾ ਝੁਠ ਹੈ ਕਿ ਤੁਸੀਂ ਓਨੇ ਚੰਗੇ ਨਹੀਂ ਹੋ। ਇਹ ਸੋਚਣਾ ਝੂਠ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ।
 
-ਮੈਂ ਤੁਹਾਨੂੰ ਇਸ ਗੱਲ ਨੂੰ ਲੈ ਕੇ ਸਵੀਕਾਰ ਕਰਨ ਲਈ ਉਤਸ਼ਾਹਿਤ ਕਰਦਾ ਹਾਂ ਕਿ ਹੋ ਸਕਦਾ ਹੈ ਕਿ ਤੁਹਾਨੂੰ ਰਸਤਾ ਦਿਖਾਈ ਨਾ ਦਿੰਦਾ ਹੋਏ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਇਥੇ ਹੈ ਨਹੀਂ।
 
-ਸਾਡੀ ਜ਼ਿੰਦਗੀ 'ਚ ਚੁਣੌਤੀਆਂ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਹਨ, ਸਾਨੂੰ ਰੌਂਦਣ ਲਈ ਨਹੀਂ।
 
-ਸੰਘਰਸ਼ ਜਿੰਨਾ ਵੱੱਡਾ ਹੋਵੇਗਾ, ਜਿੱਤ ਵੀ ਓਨੀ ਸ਼ਾਨਦਾਰ ਹੋਵੇਗੀ।
 
-ਡਿਗਣ ਦਾ ਜੋਖਮ ਉਠਾਏ ਬਿਨਾਂ ਤੁਸੀਂ ਖੜ੍ਹੇ ਨਹੀਂ ਹੋ ਸਕਦੇ।
 
-ਡਰ ਸਭ ਤੋਂ ਵੱਡੀ ਅਪਾਹਜਤਾ ਹੈ।
 
-ਅਸੀਂ ਸਾਰੇ ਗਲਤੀਆਂ ਕਰਦੇ ਹਾਂ, ਪਰ ਸਾਡੇ ਵਿੱਚੋਂ ਕੋਈ ਵੀ ਗਲਤੀ ਨਹੀਂ ਹੈ।

 

Comments

Leave a Reply


Latest News