Tue,Jul 16,2019 | 12:39:15pm
HEADLINES:

ਬੀਐੱਸਐੱਨਐੱਲ ਵਿੱਚੋਂ 54 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ 'ਚੋਂ ਕੱਢਣ ਦੀ ਚੱਲ ਰਹੀ ਤਿਆਰੀ

ਬੀਐੱਸਐੱਨਐੱਲ 'ਚ ਵੀਆਰਐਸ ਤੇ ਰਿਟਾਇਰਮੈਂਟ ਦੀ ਉਮਰ ਘਟਾਉਣ ਨਾਲ 54 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਹੋ ਜਾਵੇਗੀ। ਘਾਟੇ 'ਚ ਚੱਲ ਰਹੇ ਬੀਐੱਸਐੱਨਐੱਲ ਨੂੰ ਪੱਟਰੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਐਮਟੀਐਨਐਲ ਤੇ ਬੀਐਸਐਨਐਲ ਮੁਲਾਜ਼ਮਾਂ ਨੂੰ ਮਰਜ਼ੀ ਨਾਲ ਰਿਟਾਇਰਮੈਂਟ ਦੀ ਪੇਸ਼ਕਸ਼ ਕਰਨ ਨੂੰ ਲੈ ਕੇ ਮੰਤਰੀ ਮੰਡਲ ਨੋਟ ਜਾਰੀ ਕਰਨ ਲਈ ਦੂਰ ਸੰਚਾਰ ਚੋਣ ਆਯੋਗ ਤੋਂ ਮੰਜ਼ੂਰੀ ਮੰਗੇਗਾ। ਹਾਲਾਂਕਿ ਇਸ ਬਾਰੇ ਆਖਰੀ ਫੈਸਲਾ ਚੋਣਾਂ ਦੇ ਬਾਅਦ ਹੀ ਹੋ ਸਕਦਾ ਹੈ। ਇਸਦੇ ਇਲਾਵਾ ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ 'ਚ ਵੀ 2 ਸਾਲ ਦੀ ਕਟੌਤੀ ਕੀਤੀ ਜਾਵੇਗੀ। ਇਸ ਯੋਜਨਾ ਨਾਲ ਬੀਐੱਸਐੱਨਐੱਲ 'ਚ 54 ਹਜ਼ਾਰ ਮੁਲਾਜ਼ਮਾਂ ਦੀ ਕਟੌਤੀ ਕੀਤੀ ਜਾਵੇਗੀ।

ਦੂਰ ਸੰਚਾਰ ਵਿਭਾਗ ਮੰਤਰੀਮੰਡਲ ਦੇ ਵਿਚਾਰ ਲਈ ਨੋਟ ਤਿਆਰ ਕਰ ਰਿਹਾ ਹੈ, ਜਿਸ 'ਚ ਬੀਐੱਸਐੱਨਐੱਲ ਤੇ ਐਮਟੀਐਨਐਲ ਦੇ 50 ਸਾਲ ਤੋਂ ਉਪਰ ਦੇ ਮੁਲਾਜ਼ਮਾਂ ਲਈ ਵੀਆਰਐੱਸ ਦੀ ਪੇਸ਼ਕਸ਼ ਦੀ ਸਿਫਾਰਿਸ਼ ਹੋਵੇਗੀ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰ ਨੂੰ ਦੱਸਿਆ ਵਿਭਾਗ ਬੀਐਸਐਨਐਲ ਤੇ ਐਮਟੀਐਨਐਲ ਮੁਲਾਜ਼ਮਾਂ ਦੇ ਲਈ ਵੀਆਰਐੱਸ ਲਿਆਉਣ ਨੂੰ ਲੈ ਮੰਤਰੀ ਮੰਡਲ ਨੋਟ ਤਿਆਰ ਕਰ ਰਿਹਾ ਹੈ।

ਭਾਰਤ ਸੰਚਾਰ ਵਿਭਾਗ ਲਿਮਟਿਡ ਦੇ ਮੁਲਾਜ਼ਮਾਂ ਦੀ ਗਿਣਤੀ 1.76 ਲੱਖ ਹੈ, ਜਦੋਂਕਿ ਐਮਟੀਐਨਐਲ 'ਚ 22,000 ਮੁਲਾਜ਼ਮ ਹਨ। ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਪੰਜ ਤੋਂ 6 ਸਾਲ 'ਚ ਐਮਟੀਐਨਐਲ ਦੇ 16,000 ਮੁਲਾਜ਼ਮ ਤੇ ਬੀਐਸਐਨਐਲ ਦੇ 50 ਫੀਸਦੀ ਮੁਲਾਜ਼ਮ ਰਿਟਾਇਰ ਹੋ ਜਾਣਗੇ। ਬੀਅਸਐਨਐਲ ਤੇ ਐਮਟੀਐਨਐਲ ਲਈ ਵੀਆਰਐੱਸ ਨਾਲ ਕ੍ਰਮਵਾਰ 6,365 ਕਰੋੜ ਰੁਪਏ ਤੇ 2,120 ਕਰੋੜ ਦੀ ਬਚਤ ਹੋ ਸਕਦੀ ਹੈ।

ਗੁਜਰਾਤ ਮਾਡਲ ਦੇ ਅਧਾਰ 'ਤੇ ਲਿਆ ਫੈਸਲਾ
ਦੋਵੇਂ ਦੂਰਸੰਚਾਰ ਕੰਪਨੀਆਂ ਨੂੰ ਗੁਜਰਾਤ ਮਾਡਲ ਦੇ ਅਧਾਰ 'ਤੇ ਵੀਆਰਐੱਸ ਦੇਣ ਦੀ ਬੇਨਤੀ ਕੀਤੀ ਹੈ। ਗੁਜਰਾਤ ਮਾਡਲ ਤਹਿਤ ਮੁਲਾਜ਼ਮਾਂ ਨੂੰ ਪੂਰਾ ਕੀਤਾ ਗਿਆ ਹਰ ਸੇਵਾ ਸਾਲ ਲਈ 35 ਦਿਨ ਦੀ ਰਿਟਾਇਰਮੈਂਟ ਤੱਕ ਬਚੇ ਹੋਏ ਸੇਵਾ ਸਾਲ ਲਈ 25 ਦਿਨ ਦੀ ਤਨਖਾਹ ਦੀ ਪੇਸ਼ਕਸ਼ ਕੀਤੀ ਗਈ।

ਇਹ ਪੁੱਛੇ ਜਾਣ 'ਤੇ ਕਿ ਇਸ ਯੋਜਨਾ ਅਧੀਨ ਕਿੰਨੇ ਮੁਲਾਜ਼ਮ ਆਉਣਗੇ, ਅਧਿਕਾਰੀ ਨੇ ਕਿਹਾ ਕਿ ਇਸ 'ਚ ਪੰਜਾਹ ਸਾਲ ਤੋਂ ਉਪਰ ਦੇ ਸਾਰੇ ਮੁਲਾਜ਼ਮ ਆਉਣਗੇ। ਉਨ੍ਹਾਂ ਕਿਹਾ ਕਿ ਇਹ ਸਵੈ ਇੱਛੁਕ ਰਿਟਾਇਰਮੈਂਟ ਯੋਜਨਾ ਹੈ। ਅਜਿਹੇ 'ਚ ਮੁਲਾਜ਼ਮਾਂ ਦੀ ਅਸਲ ਗਿਣਤੀ ਦਾ ਨਿਰਧਾਰਨ ਨਹੀਂ ਕੀਤਾ ਜਾ ਸਕਦਾ। ਪਰ ਇੰਨਾ ਹੈ ਕਿ ਇਸ ਨਾਲ ਮੁਲਾਜ਼ਮਾਂ ਨੂੰ ਨੁਕਸਾਨ ਹੀ ਹੋਵੇਗਾ।

Comments

Leave a Reply


Latest News