Wed,Oct 16,2019 | 11:14:53am
HEADLINES:

ਸਭ ਤੋਂ ਵੱਡੇ ਲੋਕਤੰਤਰ ਨੂੰ ਪ੍ਰਭਾਵਿਤ ਕਰੇਗੀ ਤਕਨੀਕ

ਭਾਰਤ 'ਚ ਆਮ ਚੋਣਾਂ ਸ਼ੁਰੂ ਹੋਣ 'ਚ ਹੁਣ ਸਿਰਫ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਪ੍ਰਾਪੇਗੰਡਾ ਤੇ ਗਲਤ ਸੂਚਨਾਵਾਂ ਨੂੰ ਫੈਲਾਉਣ 'ਚ ਭਾਰਤ 'ਚ ਸਭ ਤੋਂ ਲੋਕਪ੍ਰਿਯ ਮੈਸੇਜਿੰਗ ਪਲੇਟਫਾਰਮ ਵ੍ਹਾਟਸਐਪ ਦਾ ਇਸਤੇਮਾਲ ਧੜੱਲੇ ਨਾਲ ਹੋ ਰਿਹਾ ਹੈ।
 
ਫੇਸਬੁਕ ਦੀ ਮਾਲਕੀ ਵਾਲੀ ਵ੍ਹਾਟਸਐਪ ਨੇ ਇਸ ਸਮੱਸਿਆ ਨੂੰ ਦੇਖਦੇ ਹੋਏ ਨਵੇਂ ਕਦਮ ਉਠਾਏ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਮਾਰਚ ਦੀ ਸ਼ੁਰੂਆਤ 'ਚ ਭਾਰਤ ਦੇ ਵ੍ਹਾਟਸਐਪ 'ਤੇ ਬਹੁਤ ਸਾਰੇ ਗਰੁੱਪ ਰਾਸ਼ਟਰਵਾਦੀ ਜੋਸ਼ ਨਾਲ ਓਤ ਪ੍ਰੋਤ ਹੋ ਗਏ, ਜਦੋਂ ਪਾਕਿਸਤਾਨੀ ਬਾਰਡਰ ਤੋਂ ਭਾਰਤੀ ਜਹਾਜ਼ ਦੀਆਂ ਤਸਵੀਰਾਂ ਦਿਖਾਈ ਦਿੱਤੀਆਂ।
 
ਵ੍ਹਾਟਸਐਪ ਤੇ ਫੇਸਬੁਕ ਫੇਕ ਨਿਊਜ਼ ਦੇ ਅਸਰ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਦੂਜੇ ਪਾਸੇ ਚੋਣਾਂ ਦੇ ਸਮੇਂ ਇਨ੍ਹਾਂ ਦਾ ਇਸਤੇਮਾਲ ਕਰਕੇ ਝੂਠੀਆਂ ਜਾਣਕਾਰੀਆਂ ਤੇ ਗਲਤ ਸੂਚਨਾ ਸੰਦੇਸ਼, ਤਸਵੀਰ ਤੇ ਵੀਡੀਓ ਦੇ ਮਾਧਿਅਮ ਨਾਲ ਵੱਡੇ ਪੈਮਾਨੇ 'ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ।
 
ਅਜਿਹਾ ਦੁਨੀਆ ਭਰ 'ਚ ਦੇਖਿਆ ਜਾਂਦਾ ਹੈ। ਅਜਿਹੇ 'ਚ ਭਾਰਤ ਭਰ 'ਚ ਹੋਣ ਵਾਲੀਆਂ ਚੋਣਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ 'ਚ ਹੋਣ ਵਾਲੇ ਇਮਤਿਹਾਨ ਵਜੋਂ ਦੇਖਿਆ ਜਾਂਦਾ ਹੈ। ਪੇਂਡੂ ਇਲਾਕਿਆਂ 'ਚ 2014 ਤੋਂ ਇੰਟਰਨੈੱਟ ਦਾ ਇਸਤੇਮਾਲ ਵਧਿਆ ਹੈ। ਦੁਨੀਆ ਭਰ 'ਚ ਸਸਤੀਆਂ ਇੰਟਰਨੈੱਟ ਦੀਆਂ ਕੀਮਤਾਂ ਕਾਰਨ ਇਸਦਾ ਇਸਤੇਮਾਲ ਹੋਰ ਵੀ ਵੱਧਦਾ ਹੀ ਜਾ ਰਿਹਾ ਹੈ।
 
ਅਜਿਹੇ 'ਚ ਚੋਣਾਂ ਤੋਂ ਪਹਿਲਾਂ ਫੇਸਬੁਕ ਨੇ ਗੁੰਮਰਾਹ ਕਰਨ ਵਾਲੇ ਯੂਜ਼ਰਾਂ ਦੇ ਸੈਂਕੜੇ ਅਕਾਊਂਟ ਤੇ ਉਨ੍ਹਾਂ ਨਾਲ ਜੁੜੇ ਸਬੰਧਤ ਪੇਜਾਂ ਨੂੰ ਹਟਾਇਆ ਹੈ। ਵ੍ਹਾਟਸਐਪ ਨੇ ਇਕ ਨਵੀਂ ਸੇਵਾ ਨੂੰ ਸ਼ੁਰੁ ਕੀਤਾ ਹੈ, ਜਿਸ ਨਾਲ ਇਹ ਯੂਜ਼ਰਜ਼ ਦੁਆਰਾ ਭੇਜੀ ਗਈ ਰਿਪੋਰਟ ਦੀ ਭਰੋਸੇਯੋਗਤਾ ਦੀ ਜਾਂਚ ਕਰੇਗੀ ਤੇ ਇਸ ਪਲੇਟਫਾਰਮ ਦਾ ਇਸਤੇਮਾਲ ਕਰਕੇ ਗ਼ਲਤ ਜਾਣਕਾਰੀ ਸ਼ੇਅਰ ਕਰਨ ਦੇ ਮਾਮਲਿਆਂ ਦੀ ਜਾਂਚ ਕਰੇਗੀ। ਅਸਲ 'ਚ ਭਾਰਤ ਫੇਸਬੁਕ ਲਈ ਮੁਸ਼ਕਿਲ ਚੁਣੌਤੀ ਸਾਬਿਤ ਹੋ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਭਾਰਤ ਵ੍ਹਾਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ।

 

Comments

Leave a Reply


Latest News