Thu,Aug 22,2019 | 09:28:45am
HEADLINES:

ਭਾਰਤ 'ਚ ਹਵਾ ਪ੍ਰਦੂਸ਼ਣ ਨਾਲ 2017 'ਚ 12 ਲੱਖ ਲੋਕਾਂ ਦੀ ਹੋਈ ਮੌਤ

ਭਾਰਤ 'ਚ ਸਾਲ 2017 'ਚ ਲਗਭਗ 12 ਲੱਖ ਲੋਕਾਂ ਦੀ ਮੌਤ ਹੋ ਗਈੇ। ਇਹ ਜਾਣਕਾਰੀ ਹਵਾ ਪ੍ਰਦੂਸ਼ਣ 'ਤੇ ਸੰਸਾਰ ਪੱਧਰ ਦੀ ਇੱਕ ਰਿਪੋਰਟ 'ਚ ਦਿੱਤੀ ਗਈ। ਸਟੇਟ ਆਫ ਗਲੋਬਲ ਰਿਪੋਰਟ ਮੁਤਾਬਿਕ ਲੰਮੇ ਸਮੇਂ ਤੱਕ ਘਰ ਤੋਂ ਬਾਹਰ ਰਹਿਣ ਵਾਲੇ ਜਾਂ ਘਰ ਦੇ ਅੰਦਰ ਰਹਿਣ ਨਾਲ 2017 'ਚ ਸਟ੍ਰੋਕ, ਸ਼ੂਗਰ, ਦਿਲ ਦਾ ਦੌਰਾ, ਫੇਫੜਿਆਂ ਦਾ ਕੈਂਸਰ ਜਾਂ ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ ਨਾਲ ਪੀੜਤ ਲਗਭਗ 50 ਲੱਖ ਲੋਕਾਂ ਦੀ ਮੌਤ ਹੋ ਗਈ।
 
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ 'ਚੋਂ ਸਿੱਧੇ ਤੌਰ 'ਤੇ ਪਾਰਟੀਕੁਲੇਟ ਮੈਟਰ 2.5 ਨਾਲ ਜੁੜੀ ਹੈ। ਇਨ੍ਹਾਂ 'ਚੋਂ ਲਗਭਗ ਅੱਧੇ ਲੋਕਾਂ ਦੀ ਮੌਤ ਭਾਰਤ ਤੇ ਚੀਨ 'ਚ ਹੋਈ। ਸਾਲ 2017 'ਚ ਇਨ੍ਹਾਂ ਦੋਵਾਂ ਦੇਸ਼ਾਂ 'ਚ 12-12 ਲੱਖ ਲੋਕਾਂ ਦੀ ਮੌਤ ਦਾ ਕਾਰਨ ਹਵਾ ਦਾ ਪ੍ਰਦੂਸ਼ਣ ਸੀ।
 
ਅਮਰੀਕਾ ਦੀ ਹੈਲਥ ਇਫੈਕਟਸ ਇੰਸਟੀਚਿਊਟ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਸਿਹਤ ਸਬੰਧੀ ਖਤਰਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਹਵਾ ਦਾ ਪ੍ਰਦੂਸ਼ਣ ਤੇ ਇਸਦੇ ਬਾਅਦ ਤੰਬਾਕੂ ਦਾ ਧੂੰਆ ਹੈ।
 
ਰਿਪੋਰਟ ਮੁਤਾਬਿਕ ਇਸ ਕਾਰਨ ਦੱਖਣ ਏਸ਼ੀਆ 'ਚ ਮੌਜੂਦਾ ਸਥਿਤੀ 'ਚ ਜਨਮ ਲੈਣ ਵਾਲੇ ਬੱਚਿਆਂ ਦਾ ਜੀਵਨ ਢਾਈ ਸਾਲ ਘੱਟ ਹੋ ਜਾਵੇਗਾ। ਰਿਪੋਰਟ ਮੁਤਾਬਿਕ ਦੱਖਣੀ ਏਸ਼ੀਆ (ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ) ਨੂੰ ਸਭ ਤੋਂ ਪ੍ਰਦੂਸ਼ਿਤ ਇਲਾਕਾ ਮੰਨਿਆ ਗਿਆ ਹੈ।
 
ਇਥੇ ਹਰ ਸਾਲ 15 ਲੱਖ ਲੋਕ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੇ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਤੇ ਚੀਨ 'ਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਇਕ ਸਮਾਨ ਹੈ, ਪਰ ਚੀਨ ਨੇ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
 
ਭਾਰਤ 'ਚ ਹਾਲੇ ਵੀ 60 ਫੀਸਦੀ, ਬੰਗਲਾਦੇਸ਼ 'ਚ 79 ਫੀਸਦੀ ਤੇ ਚੀਨ 'ਚ 32 ਫੀਸਦੀ ਲੋਕ ਠੋਸ ਈਂਧਣ ਨਾਲ ਖਾਣਾ ਬਣਾ ਰਹੇ ਹਨ। ਇਸ ਕਾਰਨ ਘਰ ਦੇ ਅੰਦਰ ਪ੍ਰਦੂਸ਼ਣ ਵਧ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰੀ ਇਲਾਕਿਆਂ 'ਚ ਵੀ ਲੋੜ ਤੋਂ ਜ਼ਿਆਦਾ ਤੇਲ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਲ 2017 ਦੀ ਯੂਨੀਸੇਫ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਭਾਰਤ 'ਚ ਹਰ ਸਾਲ ਲੱਖਾ ਬੱਚੇ ਬਿਮਾਰ ਹੋ ਰਹੇ ਹਨ।

 

Comments

Leave a Reply


Latest News