Thu,Aug 22,2019 | 09:27:47am
HEADLINES:

ਗੂਗਲ 'ਤੇ ਇਸ਼ਤਿਹਾਰਾਂ 'ਤੇ ਖਰਚੇ 'ਚ ਭਾਜਪਾ ਸਭ ਤੋਂ ਮੋਹਰੀ

ਗੂਗਲ 'ਚ ਇਸ਼ਤਿਹਾਰਾਂ 'ਤੇ ਖਰਚ ਕਰਨ ਦੇ ਮਾਮਲੇ 'ਚ ਭਾਜਪਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ, ਉਥੇ ਹੀ ਇਸ਼ਤਿਹਾਰਾਂ 'ਤੇ ਖਰਚ ਕਰਨ ਦੇ ਮਾਮਲੇ 'ਚ ਕਾਂਗਰਸ ਛੇਵੇਂ ਨੰਬਰ 'ਤੇ ਹੈ।
 
'ਭਾਰਤੀ ਪਾਰਦਰਸ਼ਿਤਾ ਰਿਪੋਰਟ' ਅਨੁਸਾਰ ਸਿਆਸੀ ਦਲਾਂ ਤੇ ਉਨ੍ਹਾਂ ਨਾਲ ਸਬੰਧਤ ਸੰਸਥਾਵਾਂ ਨੇ ਫਰਵਰੀ 2019 ਤੱਕ ਇਸ਼ਤਿਹਾਰਾਂ 'ਤੇ 3.76 ਕਰੋੜ ਖਰਚ ਕੀਤੇ ਹਨ। ਭਾਜਪਾ ਇਸ਼ਤਿਹਾਰਾਂ 'ਤੇ 1.21 ਕਰੋੜ ਰੁਪਏ ਖਰਚ ਕਰਨ ਦੇ ਨਾਲ ਹੀ ਇਸ ਸੂਚੀ 'ਚ ਟਾਪ 'ਤੇ ਹੈ, ਜੋ ਕਿ ਗੂਗਲ 'ਤੇ ਕੁੱਲ ਵਿਗਿਆਪਨ ਖਰਚਿਆਂ ਦਾ ਕਰੀਬ 32 ਫੀਸਦੀ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਇਸ ਸੂਚੀ 'ਚ 6ਵੇਂ ਨੰਬਰ 'ਤੇ ਹੈ, ਜਿਸਨੇ ਇਸ਼ਤਿਹਾਰਾਂ 'ਤੇ 54,100 ਰੁਪਏ ਖਰਚ ਕੀਤੇ ਹਨ।
 
ਰਿਪੋਰਟ ਅਨੁਸਾਰ ਭਾਜਪਾ ਦੇ ਬਾਅਦ ਇਸ ਸੂਚੀ 'ਚ ਆਂਧਰਾ ਪ੍ਰਦੇਸ਼ ਦੀ ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਪਾਰਟੀ ਵਾਈਐੱਸਆਰ ਕਾਂਗਰਸ ਪਾਰਟੀ ਹੈ, ਜਿਸਨੇ ਇਸ਼ਤਿਹਾਰਾਂ 'ਤੇ ਕੁਲ 1.04 ਕਰੋੜ ਰੁਪਏ ਖਰਚ ਕੀਤੇ ਹਨ। ਪੰਮੀ ਸਾਈ ਚਰਨ ਰੈਡੀ ਨੇ ਵਾਈਐੱਸਆਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ 26,400 ਕਰੋੜ ਰੁਪਏ ਖਰਚ ਕੀਤੇ ਹਨ।
 
ਰਿਪੋਰਟ 'ਚ ਕਿਹਾ ਗਿਆ ਹੈ ਕਿ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਤੇ ਉਸਦੇ ਪ੍ਰਮੁੱਖ ਚੰਦਰ ਬਾਬੂ ਨਾਇਡੂ ਦਾ ਪ੍ਰਚਾਰ ਕਰਨ ਵਾਲੀ 'ਪ੍ਰਣਯ ਸਟ੍ਰੇਟਜੀ ਕੰਸਲਟਿੰਗ ਪ੍ਰਾਈਵੇਟ ਲਿਮਟਿਡ' 85.25 ਲੱਖ ਰੁਪਏ ਖਰਚ ਕਰਨ ਦੇ ਨਾਲ ਹੀ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ।
ਨਾਇਡੂ ਦਾ ਪ੍ਰਚਾਰ ਕਰਨ ਵਾਲੀ ਇਕ ਹੋਰ ਪਾਰਟੀ 'ਡਿਜੀਟਲ ਕੰਸਲਟਿੰਗ ਪ੍ਰਾਈਵੇਟ ਲਿਮਟਿਡ' 63.43 ਲੱਖ ਰੁਪਏ ਦਾ ਖਰਚ ਕਰਕੇ ਚੌਥੇ ਨੰਬਰ 'ਤੇ ਹੈ। ਇਸ ਤਰ੍ਹਾਂ ਟੀਡੀਪੀ ਦੇ ਪ੍ਰਚਾਰ ਲਈ ਦੋਵੇਂ ਕੰਸਲਟੇਂਸੀ ਫਰਮ ਨੇ ਕੁਲ ਮਿਲਾ ਕੇ 1.48 ਕਰੋੜ ਰੁਪਏ ਖਰਚ ਕੀਤੇ ਹਨ। ਇਸ ਤਰ੍ਹਾਂ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਗੂਗਲ 'ਤੇ ਟੀਡੀਪੀ ਦੇ ਇਸ਼ਤਿਹਾਰ ਲਈ ਸਭ ਤੋਂ ਜ਼ਿਆਦਾ ਖਰਚ ਕੀਤਾ ਗਿਆ ਹੈ।
ਹਾਲਾਂਕਿ ਬਤੌਰ ਸਿਆਸੀ ਪਾਰਟੀ ਭਾਜਪਾ ਨੇ ਸਭ ਤੋਂ ਜ਼ਿਆਦਾ ਰਕਮ ਖਰਚ ਕੀਤੀ ਹੈ। ਜਾਣਕਾਰੀ ਅਨੁਸਾਰ ਗੂਗਲ ਨੇ ਆਪਣੀ ਇਸ਼ਤਿਹਾਰ ਨੀਤੀ ਦੀ ਉਲੰਘਣਾ ਦੇ ਕਾਰਨ 11 'ਚੋਂ ਚਾਰ ਸਿਆਸੀ ਇਸ਼ਤਿਹਾਰਦਾਤਾਵਾਂ ਦੇ ਇਸ਼ਤਿਹਾਰਾਂ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਭਾਜਪਾ ਸਮਰਥਕ ਫੇਸਬੁਕ ਪੇਜਾਂ ਨੇ ਦੋ ਹਫਤਿਆਂ 'ਚ ਪ੍ਰਚਾਰ 'ਤੇ ਡੇਢ ਕਰੋੜ ਰੁਪਏ ਖਰਚ ਕੀਤੇ ਹਨ।
ਫੈਕਟ ਚੈੱਕ ਵੈੱਬਸਾਈਟ ਆਲਟ ਨਿਊਜ਼ ਦੇ 'ਫੇਸਬੁਕ ਵੀਕਲੀ ਐਂਡ ਲਾਇਬ੍ਰੇਰੀ ਡਾਟਾ' ਦੀ ਰਿਪੋਰਟ ਮੁਤਾਬਿਕ ਦੋ ਹਫਤਿਆਂ ਦੇ ਅੰਦਰ ਨਿਵੇਸ਼ ਕਰਨ 'ਚ ਚੋਟੀ ਦੇ 20 ਫੇਸਬੁਕ ਪੇਜਾਂ ਦਾ ਯੋਗਦਾਨ 1.9 ਕਰੋੜ ਰੁਪਏ ਤੋਂ ਜ਼ਿਆਦਾ ਦਾ ਯੋਗਦਾਨ ਹੈ। ਇਸ 'ਚ ਭਾਜਪਾ ਸਮਰਥਕ ਪੇਜਾਂ ਨੇ ਹੀ 1.5 ਕਰੋੜ ਤੋਂ ਜ਼ਿਆਦਾ ਦਾ ਖਰਚ ਕੀਤਾ ਹੈ।

 

Comments

Leave a Reply


Latest News