Tue,Jun 18,2019 | 07:08:00pm
HEADLINES:

ਐੱਸਬੀਆਈ ਨੇ ਕੱਢੀ ਬੰਪਰ ਭਰਤੀ, ਕੁੱਲ 2000 ਪੋਸਟਾਂ ਭਰੀਆਂ ਜਾਣਗੀਆਂ

ਸਟੇਟ ਬੈਂਕ ਆਫ ਇੰਡੀਆ ਨੇ ਪ੍ਰੋਬੇਸ਼ਨਰੀ ਅਫਸਰ ਦੀਆਂ ਪੋਸਟਾਂ 'ਤੇ ਬੰਪਰ ਭਰਤੀਆਂ ਕੱਢੀਆਂ ਹਨ। ਇਸਦੇ ਤਹਿਤ ਕੁਲ 2000 ਪੋਸਟਾਂ 'ਤੇ ਭਰਤੀ ਹੋਵੇਗੀ। ਇਨ੍ਹਾਂ ਪੋਸਟਾਂ ਨੂੰ ਭਰਨ ਲਈ ਬੈਂਕ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਉਮੀਦਵਾਰਾਂ ਨੂੰ ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ।

ਅਪਲਾਈ ਕਰਨ ਦੀ ਆਖਰੀ ਤਾਰੀਕ 22 ਅਪ੍ਰੈਲ 2019 ਹੈ। ਖਾਲੀ ਪੋਸਟਾਂ 'ਤੇ ਅਪਲਾਈ ਕਰਨ ਲਈ ਸਬੰਧਤ ਜਾਣਕਾਰੀ ਇਸ ਤਰ੍ਹਾਂ ਹੈ। ਇਸਦੇ ਲਈ ਪ੍ਰੋਬੇਸ਼ਨਰੀ ਅਫਸਰ ਲਈ ਕੁਲ 2,000 ਪੋਸਟਾਂ 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਜਿਨ੍ਹਾਂ ਦੀ ਵੰਡ ਸ਼੍ਰੇਣੀ ਅਨੁਸਾਰ ਇਸ ਤਰ੍ਹਾਂ ਹੈ।

ਜਨਰਲ ਵਰਗ ਦੇ ਉਮੀਦਵਾਰ ਇਸਦੇ ਲਈ 810 ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ। ਓਬੀਸੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਲਈ 540 ਪੋਸਟਾਂ ਹਨ। ਐੱਸਸੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰ 300 ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ। ਐੱਸਟੀ ਲਈ 150 ਤੇ ਈਡਬਲਿਯੂ ਐੱਸ ਲਈ 200 ਪੋਸਟਾਂ ਹਨ। ਇਸਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ।

Comments

Leave a Reply


Latest News