Wed,Oct 16,2019 | 11:11:24am
HEADLINES:

ਐੱਨਐੱਚਏਆਈ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕਰਕੇ ਯੋਗ ਤੇ ਇੱਛੁਕ ਉਮੀਦਵਾਰਾਂ ਤੋਂ ਡਿਪਟੀ ਜਨਰਲ ਮੈਨੇਜਰ ਤੇ ਮੈਨੇਜਰ ਦੀਆਂ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਐੱਨਐੱਚਏਆਈ ਨੇ ਕੁਲ 141 ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਚੁਣੇ ਹੋਏ ਉਮੀਦਵਾਰਾਂ ਨੂੰ 15 ਹਜ਼ਾਰ 600 ਤੋਂ 3900 ਹਜ਼ਾਰ ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਉਮੀਦਵਾਰਾਂ ਨੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾਨ ਤੋਂ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਪ੍ਰਾਪਤ ਕੀਤੀ ਹੋਵੇ। ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ 8 ਮਈ, 2009 ਹੈ। ਯੋਗ ਉਮੀਦਵਾਰ ਭਾਰਤੀ ਰਾਸ਼ਟਰੀ ਰਾਜਮਾਰਗ ਦੀ ਅਧਿਕਾਰਕ ਵੈੱਬਸਾਈਟ NHAI.gov.in 'ਤੇ ਲਾਗਇਨ ਕਰਕੇ 8 ਮਈ 2019 ਤੱਕ ਅਪਲਾਈ ਕਰ ਸਕਦੇ ਹਨ।

ਉਮਰ ਹੱਦ : ਉਮਰ ਦੀ ਹੱਦ 'ਚ ਛੂਟ ਲਈ ਅਧਿਕਾਰਕ ਨੋਟੀਫਿਕੇਸ਼ਨ ਦਾ ਸਰਵੇ ਕਰ ਲਵੋ। ਸਰਕਾਰ ਦੇ ਨਿਯਮਾਂ ਤਹਿਤ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੂਟ ਦਿੱਤੀ ਜਾਵੇਗੀ। ਨਿਯਮਤ ਤਨਖਾਹ ਤੋਂ ਇਲਾਵਾ ਚੁਣੇ ਹੋਏ ਉਮੀਦਵਾਰਾਂ ਨੂੰ ਹੋਰ ਵੀ ਸਰਕਾਰੀ ਸਹੂਲਤਾਂ ਮਿਲਣਗੀਆਂ।

Comments

Leave a Reply


Latest News