Wed,Oct 16,2019 | 11:10:28am
HEADLINES:

ਇੰਡੀਅਨ ਨੇਵੀ ਨੇ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ, 5 ਤੱਕ ਕਰੋ ਅਪਲਾਈ

ਇੰਡੀਅਨ ਨੇਵੀ ਨੇ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕਰਕੇ ਅਣਵਿਆਹੇ ਪੁਰਸ਼ ਤੇ ਮਹਿਲਾ ਉਮੀਦਵਾਰਾਂ ਤੋਂ ਸ਼ਾਰਟ ਸਰਵਿਸ ਕਮਿਸ਼ਨ ਦੇ ਕਾਰਜਕਾਰੀ ਬ੍ਰਾਂਚ ਤੇ ਐਜੂਕੇਸ਼ਨ ਬ੍ਰਾਂਚ 'ਚ ਪਾਇਲਟ ਆਬਜ਼ਰਵਰੀ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਕੋਰਸ ਕੇਰਲ ਦੇ ਐਝੀਮਾਲਾ 'ਚ ਸਥਿਤ ਇੰਡੀਅਨ ਨੇਵੀ ਅਕੈਡਮੀ 'ਚ ਜਨਵਰੀ 2020 ਤੋਂ ਸ਼ੁਰੂ ਹੋਵੇਗਾ।

ਉਮੀਦਵਾਰਾਂ ਨੂੰ ਨਾਗਰਿਕਤਾ ਨੂੰ ਲੈ ਕੇ ਭਾਰਤ ਸਰਕਾਰ ਦੁਆਰਾ ਨਿਰਧਾਰਤ ਰਾਸ਼ਟਰੀਅਤਾ ਦੀ ਸ਼ਰਤ ਨੂੰ ਪੂਰਾ ਕਰਨਾ ਹੋਵੇਗਾ। ਅਧਿਕਾਰਕ ਨੋਟੀਫਿਕੇਸ਼ਨ ਅਨੁਸਾਰ 53 ਪੋਸਟਾਂ ਲਈ ਇਹ ਭਰਤੀ 16 ਮਾਰਚ 2019 ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 5 ਅਪ੍ਰੈਲ ਤੱਕ ਚੱਲੇਗੀ।

ਇਹ ਪੋਸਟਾਂ ਇਸ ਤਰ੍ਹਾਂ ਹਨ-ਆਬਜ਼ਰਵਰ : 6, ਪਾਇਲਟ (ਐੱਮਆਰ) : 5, ਲੋਜੈਸਿਟਟਿਕ : 15 ਪੋਸਟਾਂ, ਐਜੂਕੇਸ਼ਨ : 24 ਪੋਸਟਾਂ। ਇਨ੍ਹਾਂ ਪੋਸਟਾਂ ਲਈ ਕਿਸੇ ਵੀ ਵਿਸ਼ੇ 'ਚ ਬੀਈ/ਬੀਟੈੱਕ (12ਵੀਂ ਕਲਾਸ 'ਚ ਭੌਤਿਕ ਤੇ ਗਣਿਤ ਵਿਸ਼ੇ)। ਲੌਜਿਸਟਿਕ ਲਈ ਫਸਟ ਡਵੀਜ਼ਨ 'ਚ ਬੀਈ/ਬੀਟੈੱਕ, ਫਸਟ ਡਵੀਜ਼ਨ 'ਚ ਐੱਮਬੀਏ ਜਾਂ ਫਸਟ ਡਵੀਜ਼ਨ ਨਾਲ ਬੀਐੱਸਸੀ/ਬੀਕਾਮ (ਆਈਟੀ) ਜਾਂ ਫਸਟ ਡਵੀਜ਼ਨ ਹੋਣਾ ਜ਼ਰੂਰੀ। ਵਧੇਰੇ ਜਾਣਕਾਰੀ ਲਈ ਇੰਡੀਅਨ ਨੇਵੀ ਦੀ ਅਧਿਕਾਰਕ ਵੈੱਬਸਾਈਟ 'ਤੇ ਜਾ ਸਕਦੇ ਹੋ।

Comments

Leave a Reply


Latest News