Tue,Jun 18,2019 | 07:03:12pm
HEADLINES:

ਫੂਡ ਸੇਫਟੀ ਐਂਡ ਸਟੈਂਡਰਡ ਆਫ ਇੰਡੀਆ  ਨੇ ਕਈ ਵਿਭਾਗਾਂ 'ਚ ਕੱਢੀਆਂ ਨੌਕਰੀਆਂ

ਫੂਡ ਸੇਫਟੀ ਐਂਡ ਸਟੈਂਡਰਡ ਆਫ ਇੰਡੀਆ (FSSAI) ਸਣੇ ਕਈ ਵਿਭਾਗਾਂ 'ਚ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਤੁਸੀਂ ਇਨ੍ਹਾਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਹੋ।

ਅਸਿਸਟੈਂਟ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ (ਟੈਕਨੀਕਲ), ਐਡਮਨਿਸਟ੍ਰੇਟਰ ਅਫਸਰ, ਸੈਂਟਰਲ ਫੂਡ ਸੇਫਟੀ ਅਫਸਰ, ਅਸਿਸਟੈਂਟ, ਡਿਪਟੀ ਮੈਨੇਜਰ ਤੇ ਅਸਿਸਟੈਂਟ ਮੈਨੇਜਰ ਲਈ ਕੁਲ 275 ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਦੀ ਆਖਰੀ ਤਰੀਕ 14 ਅਪ੍ਰੈਲ 2019 ਹੈ। ਇਨ੍ਹਾਂ ਪੋਸਟਾਂ ਲਈ ਤਜ਼ਰਬੇਕਾਰ ਤੇ ਫਰੈਸ਼ਰ ਦੋਵੇਂ ਹੀ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ 'ਤੇ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ 50 ਹਜ਼ਾਰ ਤੱਕ ਤਨਖਾਹ ਪ੍ਰਾਪਤ ਕਰ ਸਕਦੇ ਹੋ। 

ਤੁਸੀਂ ਇਨ੍ਹਾਂ ਪੋਸਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਫੂਡ ਐਂਡ ਸਟੈਂਡਰਡ ਅਥਾਰਿਟੀ ਦੀ ਅਧਿਕਾਰਕ ਵੈੱਬਸਾਈਟ 'ਤੇ ਜਾ ਕੇ ਵੀ ਇਨ੍ਹਾਂ ਪੋਸਟਾਂ 'ਤੇ ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਬਾਰੇ ਜਾਣਕਾਰੀ ਇਕੱਠੀ ਕਰ ਸਕਦੇ ਹੋ। ਨੋਟੀਫਿਕੇਸ਼ਨ ਤੇ ਵਧੇਰੇ ਜਾਣਕਾਰੀ ਲਈ ਤੁਸੀਂ https://fssai.gov.in/home.html 'ਤੇ ਜਾ ਕੇ ਵੀ ਲਾਭ ਪ੍ਰਾਪਤ ਕਰ ਸਕਦੇ ਹੋ।

Comments

Leave a Reply


Latest News