Mon,Apr 22,2019 | 08:23:06am
HEADLINES:

ਸਾਰੀਆਂ ਮਹਾਨ ਉਪਲੱਬਧੀਆਂ ਸਮਾਂ ਮੰਗਦੀਆਂ ਹਨ

ਮਾਇਆ ਐਂਜਲੋ ਦਾ ਜਨਮ 4 ਅਪ੍ਰੈਲ 1928 ਨੂੰ ਸੇਂਟ ਲੁਈਸ, ਅਮਰੀਕਾ 'ਚ ਹੋਇਆ। ਉਨ੍ਹਾਂ ਨੇ ਕਹਾਣੀਆਂ ਦੀਆਂ ਕਈ ਕਿਤਾਬਾਂ ਤੇ ਪਲੇਅ ਲਿਖੇ। ਉਨ੍ਹਾਂ ਨੂੰ ਕਈ ਐਵਾਰਡਾਂ ਨਾਲ ਸਨਮਾਨਿਆ ਗਿਆ। ਮਾਇਆ ਐਂਜਲੋ ਦੇ ਪਾਜ਼ੀਟਿਵ ਵਿਚਾਰ :-

-ਜੇਕਰ ਤੁਸੀਂ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦੇ ਤਾਂ ਉਸਨੂੰ ਬਦਲ ਦਿਓ, ਜੇਕਰ ਉਸਨੂੰ ਨਹੀਂ ਬਦਲ ਸਕਦੇ ਤਾਂ ਆਪਣਾ ਨਜ਼ਰੀਆ ਬਦਲ ਦਿਓ।

-ਜੇਕਰ ਤੁਹਾਡੇ ਕੋਲ ਸਿਰਫ ਇਕ ਮੁਸਕਾਨ ਬਚੀ ਹੈ ਤਾਂ ਇਹ ਉਨ੍ਹਾਂ ਲੋਕਾਂ ਨੂੰ ਦਿਓ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।

-ਕੜਵਾਹਟ ਕੈਂਸਰ ਵਾਂਗ ਹੈ। ਇਹ ਕੜਵਾਹਟ ਰੱਖਣ ਵਾਲੇ ਨੂੰ ਖਾ ਜਾਂਦੀ ਹੈ, ਪਰ ਕ੍ਰੋਧ ਅੱਗ ਵਾਂਗ ਹੈ। ਇਹ ਸਭ ਕੁਝ ਜਲਾ ਕੇ ਸਾਫ ਕਰ ਦਿੰਦਾ ਹੈ।

-ਸਾਹਸ ਸਾਰੇ ਗੁਣਾਂ 'ਚ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਬਿਨਾਂ ਸਾਹਸ ਦੇ ਤੁਸੀਂ ਕਿਸੇ ਹੋਰ ਗੁਣ ਦਾ ਨਿਰੰਤਰਤਾ ਨਾਲ ਅਭਿਆਸ ਨਹੀਂ ਕਰ ਸਕਦੇ।

-ਆਪਣੇ ਅੰਦਰ ਇਕ ਅਣਕਹੀ ਕਹਾਣੀ ਰੱਖਣ ਤੋਂ ਵੱਡਾ ਕੋਈ ਦੁੱਖ ਨਹੀਂ।

-ਕੁਝ ਵੀ ਕੰਮ ਨਹੀਂ ਕਰੇਗਾ, ਜਦੋਂ ਤੱਕ ਤੁਸੀਂ ਆਪ ਨਹੀਂ ਕਰਦੇ।

-ਸਾਰੀਆਂ ਮਹਾਨ ਉਪਲੱਬਧੀਆਂ ਸਮਾਂ ਮੰਗਦੀਆਂ ਹਨ।

-ਸਾਨੂੰ ਕਈ ਮੌਕਿਆਂ 'ਤੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ।

-ਸੱਚ ਤੇ ਤੱਥ 'ਚ ਬੜਾ ਫਰਕ ਹੁੰਦਾ ਹੈ, ਤੱਥ ਸੱਚਾਈ ਨੂੰ ਛੁਪਾ ਸਕਦੇ ਹਨ।

-ਜ਼ਿੰਦਗੀ ਨੂੰ ਪਿਆਰ ਕਰਨ ਤੇ ਉਸਦੇ ਲਈ ਲਾਲਚੀ ਹੋਣ ਵਿਚਾਲੇ ਇਕ ਬਾਰੀਕ ਜਿਹੀ ਰੇਖਾ ਹੁੰਦੀ ਹੈ।

Comments

Leave a Reply


Latest News