Tue,Sep 17,2019 | 04:53:27am
HEADLINES:

ਟੀਚਰ ਦੀਆਂ ਪੋਸਟਾਂ ਲਈ ਮੰਗੀਆਂ ਅਰਜ਼ੀਆਂ, 45,000 ਰੁਪਏ ਤਨਖਾਹ

ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (NITTTR) ਚੰਡੀਗੜ ਨੇ 196 ਟ੍ਰੇਂਡ ਗ੍ਰੈਜੂਏਟ ਟੀਚਰਜ਼ (TGT) ਦੇ ਅਹੁਦਿਆਂ ਲਈ ਸਾਰੇ ਇਛੁੱਕ ਤੇ ਯੋਗ ਉਮੀਦਵਾਰਾਂ ਨੂੰ ਸੱਦਾ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਤੁਸੀਂ 22 ਮਾਰਚ ਤੱਕ ਅਪਲਾਈ ਕਰ ਸਕਦੇ ਹੋ।

ਪੋਸਟਾਂ ਦੀ ਗਿਣਤੀ ਇਸ ਤਰ੍ਹਾਂ ਹੈ-ਟੀਜੀਟੀ-ਹਿੰਦੀ : 13, ਟੀਜੀਟੀ-ਅੰਗਰੇਜ਼ੀ : 27, ਟੀਜੀਟੀ-ਪੰਜਾਬੀ : 19, ਟੀਜੀਟੀ-ਵਿਗਿਆਨ (ਮੇਡ) : 10, ਟੀਜੀਟੀ-ਵਿਗਿਆਨ (ਐੱਨਐੱਮ) : 47, ਟੀਜੀਟੀ- ਮੈਥਸ : 34, ਟੀਜੀਟੀ- ਸਮਾਜਿਕ ਵਿਗਿਆਨ : 46।

ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੁਨੀਵਰਸਿਟੀ ਜਾਂ ਸੰਸਥਾ ਤੋਂ 50 ਫੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਲਈ ਹੋਵੇ। ਨਾਲ ਹੀ ਸੀਬੀਐੱਸਈ ਵੱਲੋਂ ਆਯੋਜਿਤ ਬੈਚਲਰ ਆਫ ਐਜੂਕੇਸ਼ਨ (ਬੀਐੱਡ) ਤੇ ਕੁਆਲੀਫਾਇੰਗ ਪੇਪਰ-1 ਟੀਈਟੀ ਦੀ ਡਿਗਰੀ ਹੋਣਾ ਜ਼ਰੂਰੀ ਹੈ ਜਾਂ ਚਾਰ ਫਿਰ ਚਾਰ ਸਾਲ ਦਾ ਬੀਏ ਬੀਐੱਡ/ਬੀਐੱਸਸੀ ਬੀਐੱਡ (50 ਫੀਸਦੀ ਅੰਕਾਂ) ਦੇ ਨਾਲ ਤੇ ਟੀਈਟੀ ਪੇਪਰ-2 ਯੋਗਤਾ ਹੋਣੀ ਚਾਹੀਦੀ ਹੈ। ਉੁਮੀਦਵਾਰ ਦੀ ਉਮਰ 1 ਜਨਵਰੀ, 2019 ਤੱਕ 21 ਤੋਂ 37 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ NITTTR ਦੀ ਅਧਿਕਾਰਕ ਵੈੱਬਸਾਈਟ 'ਤੇ ਜਾਓ।

Comments

Leave a Reply


Latest News