Tue,Sep 17,2019 | 04:59:36am
HEADLINES:

ਐੱਫਸੀਆਈ 'ਚ 4103 ਪੋਸਟਾਂ, 25 ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਨੇ ਵੱਖ-ਵੱਖ ਪੋਸਟਾਂ ਲਈ ਵਕੈਂਸੀਆਂ ਕੱਢੀਆਂ ਹਨ। ਐੱਫਸੀਆਈ ਨੇ ਇਨ੍ਹਾਂ ਪੋਸਟਾਂ ਨਾਲ ਜੁੜਿਆ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਤੁਸੀਂ ਐੱਫਸੀਆਈ ਦੀ ਸਰਕਾਰੀ ਵੈੱਬਸਾਈਟ fci.gov.in 'ਤੇ ਜਾ ਕੇ ਵੀ ਦੇਖ ਸਕਦੇ ਹੋ।

ਇਸ ਨੋਟੀਫਿਕੇਸ਼ਨ ਦੇ ਮੁਤਾਬਕ ਸਹਾਇਕ ਸਟੈਨੋ ਗ੍ਰੇਡ-2, ਗ੍ਰੇਡ 2, ਅਕਾਊਂਟੈਂਟ ਜੂਨੀਅਰ ਇੰਜੀਨੀਅਰ (ਜੇਈ), (ਸਿਵਲ ਇੰਜੀਨੀਅਰਿੰਗ) ਟਾਈਪਿਸਟ (ਹਿੰਦੀ), ਅਸਿਸਟੈਂਟ ਗ੍ਰੇਡ 3 ਦੀਆਂ ਪੋਸਟਾਂ ਕੱਢੀਆਂ ਗਈਆਂ ਹਨ। ਇਨ੍ਹਾਂ ਪੋਸਟਾਂ 'ਤੇ ਭਰਤੀਆਂ ਐੱਫਸੀਆਈ ਦੇ ਦੇਸ਼ ਭਰ 'ਚ ਫੈਲੇ ਦਫ਼ਤਰਾਂ 'ਚ ਕੀਤੀਆਂ ਜਾਣਗੀਆਂ।

ਇਨ੍ਹਾਂ ਪੋਸਟਾਂ ਲਈ 23 ਫਰਵਰੀ ਤੋਂ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਨਲਾਈਨ ਅਪਲਾਈ 25 ਮਾਰਚ ਤੱਕ ਕੀਤਾ ਜਾ ਸਕੇਗਾ। ਇਨ੍ਹਾਂ ਪੋਸਟਾਂ ਨਾਲ ਜੁੜੀ ਯੋਗਤਾ ਤੇ ਹੋਰ ਜਾਣਕਾਰੀ ਤੁਸੀਂ ਸਰਕਾਰੀ ਨੋਟੀਫਿਕੇਸ਼ਨ 'ਚ ਦੇਖ ਸਕਦੇ ਹੋ। ਪ੍ਰੀਖਿਆ ਦੇ ਐਲਾਨ ਤੋਂ ਪਹਿਲਾਂ ਬਿਨੈਕਾਰ ਆਪਣੇ ਐਡਮਿਟ ਕਾਰਡ ਆਫੀਸ਼ੀਅਲ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ।

ਚੋਣ ਪ੍ਰਕਿਰਿਆ ਤਿੰਨ ਪੜਾਵਾਂ 'ਚ ਹੋਵੇਗੀ। ਪਹਿਲੇ ਪੜਾਅ 'ਚ ਆਨਲਾਈਨ ਪ੍ਰੀਖਿਆ ਲਈ ਜਾਵੇਗੀ। ਇਸਦੇ ਬਾਅਦ ਸਕਿੱਲ ਟੈਸਟ ਹੋਵੇਗਾ ਤੇ ਆਖਿਰ 'ਚ ਡਾਕਿਊਮੈਂਟੇਸ਼ਨ ਲਈ ਬੁਲਾਇਆ ਜਾਵੇਗਾ।

Comments

Leave a Reply


Latest News