Tue,Sep 17,2019 | 04:59:01am
HEADLINES:

ਇੰਡੀਅਨ ਆਇਲ 'ਚ ਨਿਕਲੀਆਂ ਨੌਕਰੀਆਂ

ਇੰਡੀਅਨ ਆਇਲ ਨੇ ਅ੍ਰਪੈਂਟਸ਼ਿਪ ਦੇ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਦੇ ਮਾਧਿਅਮ ਨਾਲ 466 ਉਮੀਦਵਾਰਾਂ ਨੂੰ ਸਿਲੈਕਟ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਦੇ ਇੱਛੁਕ ਹੋ ਤਾਂ ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਦੀ ਆਖਰੀ ਤਰੀਕ ਤੋਂ ਪਹਿਲਾਂ ਆਨਲਾਈਨ ਮਾਧਿਅਮ ਨਾਲ ਅਪਲਾਈ ਕਰ ਸਕਦੇ ਹੋ।

ਭਰਤੀ ਲਈ ਅਪ੍ਰੈਂਟਸ਼ਿਪ ਪੋਸਟਾਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਹਾਲਾਂÎਕਿ ਸਾਰੇ ਚੁਣੇ ਹੋਏ ਉਮੀਦਵਾਰਾਂ ਦੇ ਪੇ ਸਕੇਲ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ  ਨਹੀਂ ਦਿੱਤੀ ਗਈ। ਭਰਤੀ 'ਚ ਹਰ ਵਰਗ ਦੇ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਉਸਦੇ ਅਧਾਰ 'ਤੇ ਹੀ ਉਮੀਦਵਾਰਾਂ ਦੀ ਯੋਗਤਾ ਤੈਅ ਕੀਤੀ ਗਈ ਹੈ। ਅਪਲਾਈ ਕਰਨ ਲਈ ਆਖਰੀ ਤਰੀਕ 8 ਮਾਰਚ 2019 ਹੈ।

ਉਮੀਦਵਾਰਾਂ ਦੀ ਚੋਣ ਲਈ ਲਿਖਤੀ ਪ੍ਰੀਖਿਆ 24 ਮਾਰਚ ਨੂੰ ਹੋਵੇਗੀ। ਅਪਲਾਈ ਕਰਨ ਲਈ ਕਈ ਫੀਸ ਨਹੀਂ ਲੱਗੇਗੀ। ਪੋਸਟਾਂ ਦੀ ਗਿਣਤੀ ਵੀ ਹਰ ਵਰਗ ਦੇ ਅਧਾਰ 'ਤੇ ਹੀ ਹੋਵੇਗੀ।

ਭਰਤੀ ਲਈ 18 ਸਾਲ ਤੋਂ 21 ਸਾਲ ਤਕ ਦੇ ਜਨਰਲ ਵਰਗ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਐੱਸਸੀ, ਐੱਸਟੀ ਵਰਗ ਦੇ ਉਮੀਦਵਾਰਾਂ ਲਈ 5 ਸਾਲ ਤੇ ਓਬੀਸੀ ਵਰਗ ਦੇ ਉਮੀਦਵਾਰਾਂ ਲਈ 3 ਸਾਲ ਦੀ ਛੋਟ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਕ ਵੈੱਬਸਾਈਟ 'ਤੇ ਜਾ ਸਕਦੇ ਹੋ।

Comments

Leave a Reply


Latest News