Tue,Sep 17,2019 | 04:58:24am
HEADLINES:

ਅਸਫਲਤਾ ਦਾ ਡਰ ਤੁਹਾਡੇ ਸੁਪਨੇ ਪੂਰੇ ਹੋਣ ਨਹੀਂ ਦਿੰਦਾ

ਪਾਓਲੋ ਕੋਇਲੋ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲੇਖਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਕਿਤਾਬ 'ਅਲਕੈਮਿਸਟ' ਪੂਰੀ ਦੁਨੀਆ 'ਚ ਪ੍ਰਸਿੱਧ ਹੈ। ਉਨ੍ਹਾਂ ਦਾ ਜਨਮ 1947 'ਚ ਬ੍ਰਾਜ਼ੀਲ 'ਚ ਹੋਇਆ। ਪਾਓਲੋ ਕੋਇਲੋ ਦੇ ਸਕਾਰਾਤਮਕ ਵਿਚਾਰ :-

-ਸਿਰਫ ਇੱਕ ਚੀਜ਼ ਹੈ, ਜੋ ਕਿ ਕਿਸੇ ਸੁਪਨੇ ਦਾ ਪੂਰਾ ਹੋਣਾ ਅਸੰਭਵ ਬਣਾਉਂਦੀ ਹੈ, ਉਹ ਹੈ ਅਸਫਲਤਾ ਦਾ ਡਰ।

ਸਧਾਰਨ ਚੀਜ਼ਾਂ ਹੀ ਸਭ ਤੋਂ ਅਸਧਾਰਨ ਹੁੰਦੀਆਂ ਹਨ ਅਤੇ ਸਿਰਫ ਸਮਝਦਾਰ ਲੋਕ ਹੀ ਉਨ੍ਹਾਂ ਨੂੰ ਦੇਖ ਸਕਦੇ ਹਨ।

ਯਾਦ ਰੱਖੋ, ਜਿੱਥੇ ਕਿਤੇ ਵੀ ਤੁਹਾਡਾ ਦਿਲ ਹੈ, ਉੱਥੇ ਤੁਸੀਂ ਆਪਣਾ ਖਜ਼ਾਨਾ ਪਾਓਗੇ।

ਜਿਹੜਾ ਵੀ ਕੋਈ ਇਸ ਉਮੀਦ ਵਿੱਚ ਪਿਆਰ ਕਰ ਰਿਹਾ ਹੈ ਕਿ ਬਦਲੇ ਵਿੱਚ ਪਿਆਰ ਮਿਲੇ, ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ।

ਸਫਾਈ ਦੇਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਲੋਕ ਸਿਰਫ ਉਹੀ ਸੁਣਦੇ ਹਨ, ਜੋ ਕਿ ਉਹ ਸੁਣਨਾ ਚਾਹੁੰਦੇ ਹਨ।

ਹਰੇਕ ਚੀਜ਼, ਜੋ ਕਿ ਬੱਸ ਇੱਕ ਵਾਰ ਹੁੰਦੀ ਹੈ, ਉਹ ਫਿਰ ਕਦੇ ਨਹੀਂ ਹੋ ਸਕਦੀ, ਪਰ ਹਰੇਕ ਚੀਜ਼, ਜੋ ਕਿ ਦੋ ਵਾਰ ਹੁੰਦੀ ਹੈ, ਉਹ ਪੱਕੇ ਤੌਰ 'ਤੇ ਤੀਜੀ ਵਾਰ ਹੋਵੇਗੀ।

ਅਸੀਂ ਤਾਕਤਵਰ ਹੋਣ ਦਾ ਨਾਟਕ ਕਰਦੇ ਹਾਂ, ਕਿਉਂਕਿ ਅਸੀਂ ਤਾਕਤ ਤੋਂ ਵਾਂਝੇ ਹਾਂ।

ਬਹਾਦਰ ਬਣੋ, ਰਿਸਕ ਲਵੋ। ਅਨੁਭਵ ਦਾ ਕੋਈ ਬਦਲ ਨਹੀਂ ਹੈ।

ਹਰ ਕਿਸੇ ਵਿੱਚ ਇੱਕ ਰਚਨਾਤਮਕ ਸਮਰੱਥਾ ਹੈ ਅਤੇ ਜਿਸ ਸਮੇਂ ਤੋਂ ਤੁਸੀਂ ਇਸ ਰਚਨਾਤਮਕ ਸਮਰੱਥਾ ਨੂੰ ਪ੍ਰਗਟ ਕਰ ਸਕੋ, ਤੁਸੀਂ ਦੁਨੀਆ ਬਦਲਣੀ ਸ਼ੁਰੂ ਕਰ ਸਕਦੇ ਹੋ।

ਤੁਸੀਂ ਉਹ ਹੋ, ਜੋ ਤੁਸੀਂ ਹੋਣ ਦਾ ਭਰੋਸਾ ਕਰਦੇ ਹੋ।

 

 

Comments

Leave a Reply


Latest News