Sat,May 25,2019 | 01:23:13pm
HEADLINES:

ਸੁਪਰੀਮ ਕੋਰਟ ਵਿੱਚ ਭਰਤੀ ਖੁੱਲਣ ਸਬੰਧੀ ਨੋਟੀਫਿਕੇਸ਼ਨ ਜਾਰੀ

ਭਾਰਤੀ ਸੁਪਰੀਮ ਕੋਰਟ ਨੇ ਲਾਅ ਕਲਰਕ-ਕਮ-ਰਿਸਰਚ ਅਸਿਸਟੈਂਟ ਦੀਆਂ ਪੋਸਟਾਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਅੰਤਮ ਤਾਰੀਖ 28 ਫਰਵਰੀ 2019 ਹੈ। ਇਨ੍ਹਾਂ ਪੋਸਟਾਂ ਲਈ ਨਿਯੁਕਤੀ ਕਾਂਟ੍ਰੈਕਟ ਦੇ ਆਧਾਰ 'ਤੇ ਹੋਵੇਗੀ ਅਤੇ ਕਾਂਟ੍ਰੈਕਟ ਦੀ ਸੀਮਾ 1 ਜੁਲਾਈ 2019 ਤੋਂ ਜੂਨ 2020 ਤੱਕ ਹੋਵੇਗੀ।

ਲਾਅ ਕਲਰਕ-ਕਮ-ਰਿਸਰਚ ਅਸਿਸਟੈਂਟ ਦੀ ਪੋਸਟ ਲਈ ਤਨਖਾਹ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਉਮੀਦਵਾਰ ਬਾਰ ਕੌਂਸਲ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਸਕੂਲ-ਕਾਲਜ-ਯੂਨੀਵਰਸਿਟੀ ਜਾਂ ਫਿਰ ਸੰਸਥਾਨ ਤੋਂ ਲਾਅ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।

ਪ੍ਰੀਖਿਆ ਦਿੱਲੀ, ਮੁੰਬਈ, ਬੇਂਗਲੁਰੂ ਤੇ ਕੋਲਕਾਤਾ ਵਿੱਚ ਵੱਖ-ਵੱਖ ਸੈਂਟਰਾਂ 'ਤੇ ਹੋਵੇਗੀ। ਇਨ੍ਹਾਂ ਪੋਸਟਾਂ ਲਈ ਉਮਰ ਦੀ ਸੀਮਾ 18 ਤੋਂ 27 ਸਾਲ ਵਿਚਕਾਰ ਤੈਅ ਕੀਤੀ ਗਈ ਹੈ। ਉਮੀਦਵਾਰ ਅਪਲਾਈ ਕਰਨ ਲਈ ਸੁਪਰੀਮ ਕੋਰਟ ਦੀ ਵੈੱਬਸਾਈਟ www.sci.gov.in 'ਤੇ ਜਾ ਕੇ ਉੱਥੇ ਖੱਬੇ ਪਾਸੇ ਰਿਕਰੂਟਮੈਂਟ 'ਤੇ ਕਲਿੱਕ ਕਰਨ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਫੀਸ 200 ਰੁਪਏ ਰੱਖੀ ਗਈ ਹੈ, ਜਿਸਦਾ ਉਮੀਦਵਾਰਾਂ ਵੱਲੋਂ ਆਨਲਾਈਨ ਭੁਗਤਾਨ ਕਰਨਾ ਹੋਵੇਗਾ।

Comments

Leave a Reply


Latest News