Mon,Apr 22,2019 | 12:32:40am
HEADLINES:

ਤੁਹਾਨੂੰ ਤੁਹਾਡੇ ਬਿਨਾਂ ਕੋਈ ਸਫਲ ਨਹੀਂ ਬਣਾ ਸਕਦਾ

ਨੈਪੋਲੀਅਨ ਹਿਲ ਦਾ ਜਨਮ 26 ਅਕਤੂਬਰ 1883 ਨੂੰ ਅਮਰੀਕਾ 'ਚ ਹੋਇਆ। ਉਹ ਪ੍ਰਸਿੱਧ ਮੋਟੀਵੇਟਰ ਸਨ। ਉਨ੍ਹਾਂ ਦੀ ਕਿਤਾਬ 'ਥਿੰਕ ਐਂਡ ਗ੍ਰੋਅ ਰਿੱਚ' ਦੁਨੀਆ ਭਰ 'ਚ ਕਾਫੀ ਚਰਚਾ ਵਿੱਚ ਰਹੀ।

-ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੱਕ ਤੈਅ ਯੋਜਨਾ ਬਣਾਓ ਤੇ ਤੁਰੰਤ ਇਸਨੂੰ ਪੂਰਾ ਕਰਨ ਦੀ ਸ਼ੁਰੂਆਤ ਕਰ ਦਿਓ, ਬੇਸ਼ੱਕ ਤੁਸੀਂ ਤਿਆਰ ਹੋਵੋ ਜਾਂ ਨਹੀਂ।
 
-ਹਰੇਕ ਸਫਲਤਾ ਤੇ ਦੌਲਤ ਦੀ ਸ਼ੁਰੂਆਤ ਇੱਕ ਵਿਚਾਰ ਨਾਲ ਹੁੰਦੀ ਹੈ।
 
-ਇੱਛਾ ਹੀ ਸਾਰੀਆਂ ਉਪਲਬਧੀਆਂ ਦਾ ਸ਼ੁਰੂਆਤੀ ਬਿੰਦੂ ਹੈ।
 
-ਉਡੀਕ ਨਾ ਕਰੋ। ਸਹੀ ਸਮਾਂ ਕਦੇ ਨਹੀਂ ਆਉਂਦਾ।
 
-ਐਡੀਸਨ ਇਲੈਕਟ੍ਰਿਕ ਬਲਬ ਬਣਾਉਣ ਵਿੱਚ 10 ਹਜ਼ਾਰ ਵਾਰ ਫੇਲ੍ਹ ਹੋਏ। ਜੇਕਰ ਤੁਸੀਂ ਕੁਝ ਵਾਰ ਫੇਲ੍ਹ ਹੋ ਜਾਂਦੇ ਹੋ ਤਾਂ ਹਿੰਮਤ ਨਾ ਹਾਰੋ।
 
-ਸਿੱਖਿਆ ਅੰਦਰੋਂ ਆਉਂਦੀ ਹੈ, ਤੁਸੀਂ ਇਸਨੂੰ ਸੰਘਰਸ਼, ਕੋਸ਼ਿਸ਼, ਵਿਚਾਰਾਂ ਨਾਲ ਪਾਉਂਦੇ ਹੋ।
 
-ਜੇਕਰ ਤੁਸੀਂ ਮਹਾਨ ਚੀਜ਼ਾਂ ਨਹੀਂ ਕਰ ਸਕਦੇ ਤਾਂ ਛੋਟੀਆਂ ਚੀਜ਼ਾਂ ਨੂੰ ਮਹਾਨ ਢੰਗ ਨਾਲ ਕਰੋ।
 
-ਇਹ ਸੱਚ ਹੈ ਕਿ ਤੁਸੀਂ ਦੂਜਿਆਂ ਨੂੰ ਸਫਲ ਹੋਣ ਵਿੱਚ ਮਦਦ ਕਰਕੇ ਸਭ ਤੋਂ ਤੇਜ਼ੀ ਅਤੇ ਚੰਗੀ ਤਰ੍ਹਾਂ ਸਫਲ ਹੋ ਸਕਦੇ ਹੋ।
 
-ਜਿਸ ਤਰ੍ਹਾਂ ਅੱਖਾਂ ਨੂੰ ਦੇਖਣ ਲਈ ਰੌਸ਼ਨੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਦਿਮਾਗ ਨੂੰ ਸਮਝਣ ਲਈ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ।
 
-ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫਲਤਾ ਆਪਣੀ ਸਭ ਤੋਂ ਵੱਡੀ ਅਸਫਲਤਾ ਤੋਂ ਇੱਕ ਕਦਮ ਅੱਗੇ ਹਾਸਲ ਕੀਤੀ ਹੈ।
 
-ਤੁਹਾਨੂੰ ਤੁਹਾਡੇ ਤੋਂ ਬਿਨਾਂ ਕੋਈ ਸਫਲ ਨਹੀਂ ਬਣਾ ਸਕਦਾ।

 

Comments

Leave a Reply


Latest News