Mon,Apr 22,2019 | 12:30:30am
HEADLINES:

ਐੱਚਪੀਸੀਐੱਲ ਇੰਜੀਨਿਅਰਾਂ ਦੀਆਂ ਪੋਸਟਾਂ 'ਤੇ ਕਰੇਗਾ ਭਰਤੀਆਂ

ਹਿੰਦੁਸਤਾਨ ਪੈਟ੍ਰੋਲੀਅਮ (ਐੱਚਪੀਸੀਐੱਲ) ਨੇ ਗੇਟ 2019 ਪ੍ਰੀਖਿਆ ਰਾਹੀਂ ਇੰਜੀਨਿਅਰਾਂ ਦੀਆਂ ਭਰਤੀਆਂ ਲਈ ਅਰਜ਼ੀਆਂ ਮੰਗੀਆਂ ਹਨ।  ਇਨ੍ਹਾਂ ਪੋਸਟਾਂ ਲਈ 15 ਫਰਵਰੀ 2019 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਜਿਹੜੇ ਉਮੀਦਵਾਰ ਪਹਿਲਾਂ ਹੀ ਗੇਟ 2019 ਲਈ ਅਪਲਾਈ ਕਰ ਚੁੱਕੇ ਹਨ, ਉਹ ਇਨ੍ਹਾਂ ਪੋਸਟਾਂ ਲਈ ਵੀ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਗੇਟ 2019 ਦਾ ਸਕੋਰ ਹੀ ਸਵੀਕਾਰ ਹੋਵੇਗਾ। ਇੱਕ ਉਮੀਦਵਾਰ ਸਿਰਫ ਇੱਕ ਪੋਸਟ 'ਤੇ ਹੀ ਅਪਲਾਈ ਕਰ ਸਕਦਾ ਹੈ। ਇੱਕ ਉਮੀਦਵਾਰ ਦੋ ਪੋਸਟਾਂ 'ਤੇ ਅਪਲਾਈ ਨਹੀਂ ਕਰ ਸਕਦਾ। ਇਨ੍ਹਾਂ ਪੋਸਟਾਂ ਲਈ ਸਲਾਨਾ ਸੈਲਰੀ ਪੈਕੇਜ਼ 16.7 ਲੱਖ ਰੁਪਏ ਤੱਕ ਦਾ ਰੱਖਿਆ ਗਿਆ ਹੈ।

ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਗੇਟ 2019 ਲਈ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਐੱਚਪੀਸੀਐੱਲ ਦੀ ਵੈੱਬਸਾਈਟ 'ਤੇ ਗੇਟ ਰਜਿਸਟ੍ਰੇਸ਼ਨ ਨੰਬਰ ਦੇ ਨਾਲ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣਾ ਫਾਰਮ ਭਰ ਕੇ ਤੇ 12 ਡਿਜ਼ਿਟ ਦਾ ਐਪਲੀਕੇਸ਼ਨ ਨੰਬਰ ਪ੍ਰਾਪਤ ਕਰਨਾ ਹੋਵੇਗਾ। ਐਪਲੀਕੇਸ਼ਨ ਭਰਨ ਤੋਂ ਬਾਅਦ ਐਪਲੀਕੇਸ਼ਨ ਫੀਸ ਭਰਨੀ ਹੋਵੇਗੀ। 

ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਪੀਡਬਲਯੂਡੀ ਨਾਲ ਸਬੰਧਤ ਉਮੀਦਵਾਰਾਂ ਨੂੰ ਫੀਸ ਵਿੱਚ ਛੋਟ ਦਿੱਤੀ ਗਈ ਹੈ। ਗੇਟ 2019 ਦੇ ਸਕੋਰ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਅੱਗੇ ਦੀ ਚੋਣ ਪ੍ਰਕਿਰਿਆ ਲਈ ਸੱਦਿਆ ਜਾਵੇਗਾ। ਜੇਕਰ ਕੋਈ ਉਮੀਦਵਾਰ ਗੇਟ ਪੇਪਰ ਆਪਣੇ ਕੋਰਸ ਤੋਂ ਅਲੱਗ ਦਿੰਦਾ ਹੈ ਤਾਂ ਇਹ ਅਪਲਾਈ ਕਰਨ ਦੇ ਯੋਗ ਨਹੀਂ ਹੋਵੇਗਾ। ਗੇਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਮੀਦਵਾਰ ਨੂੰ ਗਰੁੱਪ, ਟਾਸਕ ਗਰੁੱਪ/ਗਰੁੱਪ ਡਿਸਕਸ਼ਨ ਜਾਂ ਇੰਟਰਵਿਊ ਦੇਣਾ ਹੋਵੇਗਾ।

Comments

Leave a Reply


Latest News