Tue,Jul 16,2019 | 12:33:29pm
HEADLINES:

ਸੀਆਈਐੱਸਐੱਫ ਨੇ ਕਾਂਸਟੇਬਲ ਦੀਆਂ 429 ਪੋਸਟਾਂ ਕੱਢੀਆਂ

ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ (ਸੀਆਈਐੱਸਐੱਫ) ਨੇ ਕਾਂਸਟੇਬਲ (ਮਿਨੀਸਟਰੀਅਲ) ਦੀਆਂ 429 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਪੋਸਟਾਂ 'ਤੇ ਨਿਯੁਕਤੀ ਕੱਚੇ ਤੌਰ 'ਤੇ ਹੋਵੇਗੀ। ਹਾਲਾਂਕਿ ਚੁਣੇ ਗਏ ਉਮੀਦਵਾਰ ਪੈਨਸ਼ਨ ਦੇ ਹੱਕਦਾਰ ਹੋਣਗੇ। ਇਹ ਸਕੀਮ ਕੇਂਦਰ ਸਰਕਾਰ ਤਹਿਤ ਨਵੇਂ ਚੁਣੇ ਗਏ ਕਰਮਚਾਰੀਆਂ 'ਤੇ 1 ਜਨਵਰੀ 2004 ਤੋਂ ਲਾਗੂ ਹੈ।

ਉਮੀਦਵਾਰ 20 ਫਰਵਰੀ 2019 ਨੂੰ ਸ਼ਾਮ 5 ਵਜੇ ਤੱਕ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਫੀਸ ਜਮ੍ਹਾਂ ਕਰਾਉਣ ਦੀ ਅਖੀਰਲੀ ਤਾਰੀਖ 22 ਫਰਵਰੀ ਰੱਖੀ ਗਈ ਹੈ। ਕੁੱਲ 429 ਪੋਸਟਾਂ ਵਿੱਚੋਂ 328 ਡਾਇਰੈਕਟ ਮੇਲ, 37 ਡਾਇਰੈਕਟ ਫੀਮੇਲ ਤੇ 64 ਐੱਲਡੀਸੀਈ ਪੋਸਟਾਂ ਹੋਣਗੀਆਂ। ਉਮੀਦਵਾਰ ਨੂੰ ਫੀਸ ਦੇ ਤੌਰ 'ਤੇ 100 ਰੁਪਏ ਦੇਣੇ ਹੋਣਗੇ।

ਐਪਲੀਕੇਸ਼ਨ ਫੀਸ ਆਨਲਾਈਨ ਜਾਂ ਬੈਂਕ ਚਲਾਨ ਰਾਹੀਂ ਵੀ ਭਰੀ ਜਾ ਸਕਦੀ ਹੈ। ਉਮੀਦਵਾਰਾਂ ਦੀ ਚੋਣ ਤਿੰਨ ਦੌਰ ਵਿੱਚ ਹੋਵੇਗੀ। ਪਹਿਲੇ ਦੌਰ ਵਿੱਚ ਉਮੀਦਵਾਰ ਦਾ ਪੀਐੱਸਟੀ ਟੈਸਟ ਅਤੇ ਡਾਕਿਊਮੈਂਟੇਸ਼ਨ ਕੀਤਾ ਜਾਵੇਗਾ। ਦੂਜੇ ਦੌਰ ਵਿੱਚ ਲਿਖਤੀ ਪ੍ਰੀਖਿਆ ਤੇ ਤੀਜੇ ਦੌਰ ਵਿੱਚ ਸਕਿੱਲ ਟੈਸਟ ਲਿਆ ਜਾਵੇਗਾ। ਲਿਖਤੀ ਪ੍ਰੀਖਿਆ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਸਕਿੱਲ ਟੈਸਟ ਲਈ ਸੱਦਿਆ ਜਾਵੇਗਾ।

ਜਨਰਲ ਅਤੇ ਐਕਸ ਸਰਵਿਸ ਮੈਨ ਉਮੀਦਵਾਰਾਂ ਨੂੰ ਪ੍ਰੀਖਿਆ ਪਾਸ ਕਰਨ ਲਈ 35 ਫੀਸਦੀ ਅਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਵਰਗ ਦੇ ਉਮੀਦਵਾਰਾਂ ਨੂੰ 33 ਫੀਸਦੀ ਅੰਕ ਪ੍ਰੀਖਿਆ ਵਿੱਚੋਂ ਲਿਆਉਣੇ ਹੋਣਗੇ।

-NBT

Comments

Leave a Reply


Latest News