Fri,Feb 22,2019 | 10:38:50am
HEADLINES:

ਇੰਡੀਅਨ ਨੇਵੀ ਨੇ 100 ਤੋਂ ਵੱਧ ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਜੇਕਰ ਤੁਹਾਡਾ ਵਿਆਹ ਨਹੀਂ ਹੋਇਆ ਹੈ ਤਾਂ ਇੰਡੀਅਨ ਨੇਵੀ ਰਿਕਰੂਟਮੈਂਟ 2019 ਤਹਿਤ ਤੁਸੀਂ ਨਵੀਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਜਾਣਕਾਰੀ ਮੁਤਾਬਕ, ਇੰਡੀਅਨ ਨੇਵੀ ਵਿੱਚ ਅਫਸਰਾਂ ਦੀਆਂ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਜੇਕਰ ਤੁਸੀਂ ਵੀ ਇਸ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੰਡੀਅਨ ਨੇਵੀ ਰਿਕਰੂਟਮੈਂਟ 2019 ਦੀ ਆਫੀਸ਼ਿਅਲ ਵੈੱਬਸਾਈਟ www.joinindiannavy.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਰਿਕਰੂਟਮੈਂਟ ਪ੍ਰਕਿਰਿਆ ਨੇਵਲ ਆਰਮਾਮੇਂਟ ਇੰਸਪੈਕਟਰ ਕੈਡਰ (ਐੱਨਏਆਈਸੀ), ਗੇਨਰਲ ਸਰਵਿਸ, ਹਾਈਡ੍ਰੋਗ੍ਰਾਫੀ ਕੈਡਰ, ਇੰਜੀਨਿਅਰਿੰਗ ਬ੍ਰਾਂਚ (ਜਨਰਲ ਸਰਵਿਸ) ਅਤੇ ਇਲੈਕਟ੍ਰਿਕਲ ਬ੍ਰਾਂਚ (ਜਨਰਲ ਸਰਵਿਸ) ਦੀਆਂ ਅਲੱਗ-ਅਲੱਗ ਪੋਸਟਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ। ਇਸ ਵਿੱਚ ਅਪਲਾਈ ਕਰਨ ਦੀ ਅੰਤਮ ਤਾਰੀਖ 1 ਫਰਵਰੀ 2019 ਹੈ। 

ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਉਮੀਦਵਾਰ ਕੋਲ ਇੰਜੀਨਿਅਰਰਿੰਗ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇੰਡੀਅਨ ਨੇਵੀ ਵੱਲੋਂ ਕੱਢੀਆਂ ਗਈਆਂ ਪੋਸਟਾਂ ਵਿੱਚੋਂ ਇਲੈਕਟ੍ਰਿਕ ਬ੍ਰਾਂਚ (ਜਨਰਲ ਸਰਵਿਸ) ਲਈ 32 ਪੋਸਟਾਂ ਹੋਣਗੀਆਂ। ਇਸ ਤੋਂ ਇਲਾਵਾ ਗੇਨਰਲ ਸਰਵਿਸ ਲਈ 27 ਪੋਸਟਾਂ, ਇੰਜੀਨਿਅਰਿੰਗ ਬ੍ਰਾਂਚ (ਜਨਰਲ ਸਰਵਿਸ) ਲਈ 28 ਪੋਸਟਾਂ, ਹਾਈਡ੍ਰੋਗ੍ਰਾਫੀ ਕੈਡਰ ਲਈ 3 ਪੋਸਟਾਂ ਤੇ ਨੇਵਲ ਆਰਮਾਮੈਂਟ ਇੰਸਪੈਕਟਰ  ਕੈਡਰ (ਐੱਨਏਆਈਸੀ) ਲਈ 12 ਪੋਸਟਾਂ ਰੱਖੀਆਂ ਹਈਆਂ ਹਨ।  

-ਐੱਨਬੀਟੀ

Comments

Leave a Reply


Latest News