Thu,Aug 22,2019 | 09:30:21am
HEADLINES:

ਸਫਲ ਲੋਕ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭਦੇ ਨੇ

ਬ੍ਰਾਇਨ ਟ੍ਰੇਸੀ ਦਾ ਜਨਮ 1944 'ਚ ਕੈਨੇਡਾ 'ਚ ਹੋਇਆ। ਅਮਰੀਕਾ ਦੇ ਪ੍ਰਸਿੱਧ ਸੈਲਫ ਹੈਲਪ ਗੁਰੂਆਂ 'ਚੋਂ ਇੱਕ ਬਾਇਨ ਟ੍ਰੇਸੀ ਨੇ ਆਪਣੇ ਮੋਟੀਵੇਸ਼ਨਲ ਵਿਚਾਰਾਂ-ਕਿਤਾਬਾਂ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ।

-ਸਫਲ ਲੋਕ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਨ। ਅਸਫਲ ਲੋਕ ਹਮੇਸ਼ਾ ਪੁੱਛਦੇ ਰਹਿੰਦੇ ਹਨ ਕਿ ਇਸ ਵਿੱਚ ਮੇਰੇ ਲਈ ਕੀ ਹੈ?

-ਸਾਰੇ ਸਫਲ ਲੋਕ ਵੱਡੇ ਸੁਪਨੇ ਦੇਖਣ ਵਾਲੇ ਹੁੰਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ, ਹਰ ਤਰ੍ਹਾਂ ਨਾਲ ਆਦਰਸ਼ ਅਤੇ ਉਹ ਹਰ ਰੋਜ਼ ਆਪਣੇ ਵਿਜ਼ਨ, ਉਸ ਟੀਚੇ ਜਾਂ ਮਕਸਦ ਲਈ ਕੰਮ ਕਰਦੇ ਹਨ।

-ਕੁਝ ਵੱਡਾ ਹਾਸਲ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ, ਬਹੁਤ, ਬਹੁਤ ਸਾਰੀਆਂ ਛੋਟੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ, ਜਿਨ੍ਹਾਂ ਨੂੰ ਨਾ ਕੋਈ ਦੇਖਦਾ ਹੈ ਤੇ ਨਾ ਸ਼ਲਾਘਾ ਕਰਦਾ ਹੈ।

-ਸਫਲਤਾ ਦੀ ਚਾਬੀ ਹੈ ਆਪਣੇ ਚੇਤਨ ਮਨ ਨੂੰ ਉਨ੍ਹਾਂ ਚੀਜ਼ਾਂ 'ਤੇ ਕੇਂਦਰਿਤ ਕਰਨਾ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ, ਨਾ ਕਿ ਉਨ੍ਹਾਂ 'ਤੇ ਜਿਨ੍ਹਾਂ ਦਾ ਸਾਨੂੰ ਡਰ ਹੈ।

-ਸਫਲ ਲੋਕ ਉਹ ਹੁੰਦੇ ਹਨ, ਜਿਨ੍ਹਾਂ ਦੀਆਂ ਸਫਲ ਆਦਤਾਂ ਹੁੰਦੀਆਂ ਹਨ।

-ਤੁਹਾਡੇ ਅੰਦਰ ਹੁਣੇ ਇਸੇ ਸਮੇਂ ਉਹ ਸਭਕੁਝ ਹੈ, ਜੋ ਕਿ ਤੁਹਾਨੂੰ ਇਸ ਦੁਨੀਆ ਦਾ ਸਾਹਮਣਾ ਕਰਨ ਲਈ ਚਾਹੀਦਾ ਹੈ।

-ਤੁਹਾਡੀ ਸਭ ਤੋਂ ਵੱਡੀ ਪੂੰਜੀ ਤੁਹਾਡੇ ਕਮਾਉਣ ਦੀ ਸਮਰੱਥਾ ਹੈ। ਤੁਹਾਡਾ ਸਭ ਤੋਂ ਵੱਡਾ ਸੰਸਾਧਨ ਤੁਹਾਡਾ ਸਮਾਂ ਹੈ।

-ਜੇਕਰ ਤੁਸੀਂ ਜੋ ਕਰ ਰਹੇ ਹੋ, ਉਹ ਤੁਹਾਨੂੰ ਤੁਹਾਡੇ ਟੀਚੇ ਦੇ ਨੇੜੇ ਨਹੀਂ ਲੈ ਜਾ ਰਿਹਾ ਹੈ ਤਾਂ ਉਹ ਤੁਹਾਨੂੰ ਤੁਹਾਡੇ ਟੀਚੇ ਤੋਂ ਦੂਰ ਲੈ ਜਾ ਰਿਹਾ ਹੈ।

Comments

Leave a Reply


Latest News