Thu,Aug 22,2019 | 09:29:29am
HEADLINES:

ਹਜ਼ਾਰਾਂ ਮੀਲ ਦੀ ਯਾਤਰਾ ਇੱਕ ਕਦਮ ਨਾਲ ਸ਼ੁਰੂ ਹੁੰਦੀ ਹੈ

ਲਾਓਤਸੇ ਦਾ ਜਨਮ 571ਬੀਸੀਈ 'ਚ ਚੀਨ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਦੁਨੀਆ ਦੇ ਮਹਾਨ ਫਿਲਾਸਫਰਾਂ ਵਿੱਚ ਗਿਣਿਆ ਜਾਂਦਾ ਹੈ। ਉਹ ਪ੍ਰਸਿੱਧ ਕਿਤਾਬ ਤਾਓ ਤੇ ਚਿੰਗ ਦੇ ਲੇਖਕ ਸਨ।

-ਕਿਸੇ ਵੱਲੋਂ ਡੂੰਘਾਈ ਨਾਲ ਪਿਆਰ ਕੀਤਾ ਜਾਣਾ ਤਾਕਤ ਦਿੰਦਾ ਹੈ ਅਤੇ ਕਿਸੇ ਨੂੰ ਡੂੰਘਾਈ ਨਾਲ ਪਿਆਰ ਕਰਨਾ ਹਿੰਮਤ ਦਿੰਦਾ ਹੈ।

-ਜੇਕਰ ਤੁਸੀਂ ਦਿਸ਼ਾ ਨਹੀਂ ਬਦਲਦੇ ਤਾਂ ਸ਼ਾਇਦ ਤੁਸੀਂ ਉੱਥੇ ਹੀ ਪਹੁੰਚ ਜਾਓਗੇ, ਜਿੱਧਰ ਤੁਸੀਂ ਵਧ ਰਹੇ ਹੋ।

-ਹਜ਼ਾਰਾਂ ਮੀਲ ਦੀ ਯਾਤਰਾ ਇੱਕ ਕਦਮ ਦੇ ਨਾਲ ਸ਼ੁਰੂ ਹੁੰਦੀ ਹੈ।

-ਜਿਹੜੇ ਲੋਕ ਚੰਗੇ ਹਨ, ਉਨ੍ਹਾਂ ਨਾਲ ਚੰਗਾ ਵਿਵਹਾਰ ਕਰੋ ਅਤੇ ਜੋ ਚੰਗੇ ਨਹੀਂ ਹਨ, ਉਨ੍ਹਾਂ ਨਾਲ ਵੀ ਚੰਗਾ ਵਿਵਹਾਰ ਕਰੋ। ਇਸ ਤਰ੍ਹਾਂ ਨਾਲ ਚੰਗਿਆਈ ਪ੍ਰਾਪਤ ਹੁੰਦੀ ਹੈ।

-ਮੇਰੇ ਕੋਲ ਸਿਖਾਉਣ ਲਈ ਬੱਸ ਤਿੰਨ ਗੱਲਾਂ ਹਨ, ਸਾਦਗੀ, ਧੀਰਜ ਤੇ ਤਰਸ। ਇਹ ਤਿੰਨ ਤੁਹਾਡਾ ਸਭ ਤੋਂ ਵੱਡਾ ਖਜ਼ਾਨਾ ਹਨ।

-ਦੂਸਰਿਆਂ ਨੂੰ ਜਾਨਣਾ ਗਿਆਨ ਹੈ, ਖੁਦ ਨੂੰ ਜਾਨਣਾ ਆਤਮ ਗਿਆਨ ਹੈ।

-ਦੂਸਰਿਆਂ ਨੂੰ ਕਾਬੂ ਕਰਨਾ ਤਾਕਤ ਹੈ। ਖੁਦ ਨੂੰ ਕਾਬੂ ਕਰਨਾ ਅਸਲ ਤਾਕਤ ਹੈ।

-ਸਿਹਤ ਸਭ ਤੋਂ ਵੱਡੀ ਜਾਇਦਾਦ ਹੈ। ਸੰਤੁਸ਼ਟੀ ਸਭ ਤੋਂ ਵੱਡਾ ਖਜ਼ਾਨਾ ਹੈ। ਆਤਮਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ।

-ਮਹਾਨ ਕੰਮ ਛੋਟੇ-ਛੋਟੇ ਕੰਮਾਂ ਤੋਂ ਬਣੇ ਹੁੰਦੇ ਹਨ।

-ਮਾੜਾ ਨੇਤਾ ਉਹ ਹੈ, ਜਿਸ ਨਾਲ ਲੋਕ ਨਫਰਤ ਕਰਦੇ ਹਨ। ਚੰਗਾ ਨੇਤਾ ਉਹ, ਜਿਸਦੀ ਲੋਕ ਇੱਜ਼ਤ ਕਰਦੇ ਹਨ।

Comments

Leave a Reply


Latest News