Tue,Jun 18,2019 | 07:09:51pm
HEADLINES:

ਬੀਐੱਸਐੱਨਐੱਲ ਵਿੱਚ ਮੈਨੇਜਮੈਂਟ ਟ੍ਰੇਨੀ ਪੋਸਟ 'ਤੇ ਭਰਤੀ ਹੋਣ ਦਾ ਮੌਕਾ

ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐੱਸਐੱਨਐੱਲ) ਵੱਲੋਂ ਮੈਨੇਜਮੈਂਟ ਟ੍ਰੇਨੀ (ਟੈਲੀਕੋਮ ਆਪਰੇਟਰਸ) ਦੀਆਂ 300 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ 300 ਪੋਸਟਾਂ ਵਿੱਚੋਂ 150 ਪੋਸਟਾਂ ਲਈ ਕੋਈ ਵੀ ਅਪਲਾਈ ਕਰ ਸਕਦਾ ਹੈ, ਜੋ ਕਿ ਪੋਸਟ ਸਬੰਧੀ ਯੋਗਤਾ ਰੱਖਦਾ ਹੈ। ਉਮੀਦਵਾਰ ਬੀਐੱਸਐੱਨਐੱਲ ਦੀ ਆਫੀਸ਼ਿਅਲ ਵੈੱਬਸਾਈਟ bsnl.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ 26 ਜਨਵਰੀ 2019 ਹੈ। ਅਪਲਾਈ ਫੀਸ ਜਨਰਲ ਤੇ ਓਬੀਸੀ ਉਮੀਦਵਾਰਾਂ ਲਈ 2200 ਅਤੇ ਐੱਸਸੀ-ਐੱਸਟੀ ਉਮੀਦਵਾਰਾਂ ਲਈ 1100 ਰੁਪਏ ਹੈ।

ਰਜਿਸਟ੍ਰੇਸ਼ਨ ਦਾ ਆਨਲਾਈਨ ਅਸੇਸਮੈਂਟ 17 ਮਾਰਚ 2019 ਤੋਂ ਸ਼ੁਰੂ ਹੋਵੇਗਾ। ਇਨ੍ਹਾਂ ਵਿੱਚੋਂ ਟੈਲੀਕਾਮ ਆਪਰੇਟਰਸ (ਐਕਸਟਰਨਲ) ਦੀਆਂ ਕੁੱਲ 150 ਪੋਸਟਾਂ ਵਿੱਚੋਂ ਐੱਸਸੀ ਲਈ 23, ਐੱਸਟੀ ਲਈ 11 ਅਤੇ ਓਬੀਸੀ ਲਈ 40 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਉਮੀਦਵਾਰ ਦੀ ਉਮਰ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਐੱਸਸੀ-ਐੱਸਟੀ ਉਮੀਦਵਾਰਾਂ ਲਈ 5 ਸਾਲ ਅਤੇ ਓਬੀਸੀ ਉਮੀਦਵਾਰਾਂ ਲਈ 3 ਸਾਲ ਦੀ ਛੋਟ ਦਿੱਤੀ ਗਈ ਹੈ।

ਵਧੇਰੇ ਜਾਣਕਾਰੀ ਲਈ http://www.bsnl.co.in/opencms/bsnl/BSNL/about_us/ pdf/MT_EXT_NOTIFICATION_111218.pdf#_ga 'ਤੇ ਜਾ ਕੇ ਨੋਟੀਫਿਕੇਸ਼ਨ ਦੇਖੋ।

Comments

Leave a Reply


Latest News